ਦੁਨੀਆ ਭਰ ‘ਚ ਸ਼ੋਸ਼ਲ ਸਾਈਟ Twitter ਰਿਹਾ ਡਾਊਨ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਦੁਨੀਆ ਭਰ 'ਚ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ਡਾਊਨ ਰਿਹਾ। ਜਿਸ ਕਾਰਨ ਦੁਨੀਆ ਭਰ 'ਚ ਸੇਵਾਵਾਂ ਠੱਪ ਹੋ ਗਈਆਂ। ਅੱਧੀ ਰਾਤ 12:45 ਮਿੰਟ 'ਤੇ ਸ਼ੋਸ਼ਲ ਮੀਡੀਆ ਸਾਈਟ (ਟਵਿੱਟਰ) ਠੱਪ ਹੋ ਗਈ। ਸ਼ੋਸ਼ਲ ਮੀਡੀਆ ਟਵਿੱਟਰ 'ਤੇ ਇਕ ਨੋਟਿਸ ਆ ਰਿਹਾ ਸੀ, ਜਿਸ 'ਚ ਲਿੱਖਿਆ ਹੈ ਕਿ “Something is technically wrong।'' 


ਇਸ ਤੋਂ ਇਲਾਵਾ ਟਵਿੱਟਰ ਵੱਲੋਂ ਕਿਹਾ ਗਿਆ ਹੈ ਕਿ ਨੋਟਿਸ ਕਰਨ ਲਈ ਧੰਨਵਾਦ ਅਤੇ ਅਸੀਂ ਇਸ ਨੂੰ ਜਲਦੀ ਹੱਲ ਕਰ ਲਵਾਂਗੇ ਅਤੇ ਜਲਦ ਹੀ ਸੇਵਾ ਸ਼ੁਰੂ ਹੋ ਜਾਵੇਗੀ। ਦੱਸ ਦਈਏ ਕਿ ਪਿਛਲੇ ਹਫਤੇ ਸ਼ੋਸ਼ਲ ਮੈਸੇਜਿੰਗ ਐਪ ਵਾਟਸ ਐਪ ਅਤੇ ਫੇਸਬੁੱਕ ਡਾਊਨ ਹੋ ਗਏ ਸੀ, ਜਿਸ ਕਾਰਨ ਯੂਜ਼ਰਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸ਼ੋਸ਼ਲ ਸਾਈਟਸ ਡਾਊਨ ਹੋਣ 'ਤੇ ਦੱਸਿਆ ਕਿ ਫੇਸਬੁੱਕ ਅਤੇ ਵਾਟਸ ਐਪ ਦਾ ਮੈਨ ਸਰਵਰ ਡਾਊਨ ਹੋ ਗਿਆ ਸੀ, ਜਿਸ ਕਾਰਨ ਵਾਟਸ ਐਪ ਅਤੇ ਫੇਸਬੁੱਕ ਦੀਆਂ ਸੇਵਾਵਾਂ ਕਰੀਬ 9 ਘੰਟੇ ਠੱਪ ਰਹੀਆਂ ਸਨ।