ਮਾਨਵਾਲਾ ਕਲਾਂ ਦੇ ਬੂਥ ‘ਤੇ ਸੋਹਨਾ ਮੋਹਨਾ ਨੇ ਪਾਈ ਵੋਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਮਾਨਵਾਲਾ ਕਲਾਂ ਦੇ ਬੂਥ ਨੰਬਰ 101 ਉੱਤੇ ਸੋਹਨਾ ਤੇ ਮੋਹਨਾ ਨੇ ਵੋਟ ਪਾਈ। ਦੱਸ ਦੇਈਏ ਕਿ ਪਿੰਗਲਵਾੜਾ 'ਚ ਰਹਿਣ ਵਾਲੇ ਸੋਹਨਾ ਮੋਹਨਾ ਦਾ ਸਰੀਰ ਜੁੜਿਆ ਹੋਇਆ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਵੋਟਾਂ ਸ਼ੁਰੂ ਹੋ ਗਈਆ ਹਨ। ਪੰਜਾਬ ਭਰ ਦੇ ਬੂਥਾਂ ਉੱਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆ ਹਨ। ਪੰਜਾਬ ਦੇ ਵੋਟਰ ਪੰਜਾਬ ਦਾ ਭਵਿੱਖ ਤਹਿ ਕਰਨਗੇ।