ਕੈਨੇਡੀਅਨ ਪੱਤਰਕਾਰ ਹੋਡਾਨ ਨਾਲਾਏਹ ਦੀ ਸੋਮਾਲੀਆ ਹੋਟਲ ਹਮਲੇ ਵਿੱਚ ਮੌਤ

by

ਟੋਰਾਂਟੋ , 13 ਜੁਲਾਈ ( NRI MEDIA )

ਉਨਟਾਰੀਓ ਦੇ ਵਾਉੱਘਨ ਵਿਖੇ ਰਹਿਣ ਵਾਲੀ ਇਕ ਸੋਮਾਲੀ ਕੈਨੇਡੀਅਨ ਪੱਤਰਕਾਰ ਹੋਡਾਨ ਨਾਲਾਏਹ ਦੀ ਸੋਮਾਲੀਆ ਦੇ ਹੋਟਲ ਵਿਚ ਇਕ ਹਮਲੇ ਦੌਰਾਨ ਮੌਤ ਹੋ ਗਈ , 43 ਸਾਲਾਂ ਹੋਡਾਨ ਅਤੇ ਉਸਦਾ ਪਤੀ ਫਰੀਦ ਜਾਮਾ ਸੁਲਿਮਾਨ ਸੋਮਾਲਿਆ ਦੇ ਕਿਸਮਾਯੋ ਵਿਚ ਹੋਏ ਹਮਲੇ ਵਿਚ ਮਾਰੇ ਗਏ ਲੋਕਾਂ ਵਿੱਚੋ ਇਕ ਹਨ , ਇਮੀਗ੍ਰੇਸ਼ਨ , ਰੀਫਊਜੀ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਨਾਲਾਏਹ ਨੇ ਕੈਨੇਡੀਅਨ ਸੋਮਾਲੀ ਸਮੂਹ ਲਈ ਬੇਅੰਤ ਯੋਗਦਾਨ ਦਿੱਤੇ , ਉਹਨਾਂ ਨੇ ਕਿਹਾ, "ਇਕ ਪੱਤਰਕਾਰ ਹੋਣ ਦੇ ਨਾਤੇ, ਉਸਨੇ ਸਮੂਹ ਦੀ ਸਕਰਾਤਮਕ ਕਹਾਣੀਆਂ ਅਤੇ ਕੈਨੇਡਾ ਵਾਸਤੇ ਸਮੂਹ ਦੇ ਯੋਗਦਾਨ ਨੂੰ ਉਜਾਗਰ ਕੀਤਾ, ਇਸ ਤਰ੍ਹਾਂ ਉਹ ਕਾਫੀ ਸਾਰੇ ਲੋਕਾਂ ਲਈ ਅਵਾਜ ਬਣੀ। 

ਉਸ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਕੈਨੇਡਾ ਦੇ ਸੋਮਾਲੀ ਸਮੂਹ ਦਾ ਸੋਮਾਲੀਆ ਦੇ ਨਾਲ ਰਿਸ਼ਤਾ ਗੂੜ੍ਹਾ ਬਣਾਇਆ। ਸਾਨੂੰ ਨਾਲਾਏਹ ਅਤੇ ਕਿਸਮਾਯੋ ਵਿਚ ਹੋਏ ਹਮਲੇ ਵਿਚ ਮਰਨ ਵਾਲੇ ਹਰ ਇਨਸਾਨ ਦੀ ਮੌਤ ਦਾ ਦੁੱਖ ਹੈ , ਪੱਤਰਕਾਰ ਹੋਡਾਨ ਨਾਲਾਏਹ ਨੇ ਸਾਲ 2014 ਦੇ ਵਿਚ ਓਮਨੀ ਟੀ. ਵੀ. ਉੱਤੇ ਆਪਣਾ ਸਪਤਾਹਿਕ ਟੈਲੀਵੀਜਨ ਸ਼ੋ 'ਇੰਟੈਗ੍ਰੇਸ਼ਨ ਟੀ ਵੀ' ਟੋਰਾਂਟੋ ਵਿਖੇ ਸ਼ੁਰੂ ਕੀਤਾ , ਹਾਲ ਹੀ ਦੇ ਸਾਲਾਂ ਵਿਚ ਉਨ੍ਹਾਂ ਨੇ ਸੋਮਾਲੀਆ ਦੇ ਪਿਛੜੇ ਇਲਾਕੇ ਵਿਚ ਸ਼ਿਰਕਤ ਕੀਤੀ ਸੀ ਇਹ ਦੇਖਣ ਲਈ ਕਿ ਉਹ ਖੇਤਰ ਹੜ੍ਹ ਨਾਲ ਕਿੰਨੇ ਕੁ ਪ੍ਰਭਾਵਿਤ ਹਨ ਅਤੇ ਇਸ ਸਥਿਤੀ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ , ਜੂਨ ਮਹੀਨੇ ਦੇ ਵਿਚ ਨਾਲਾਏਹ ਇਕ ਪੋਡਕਾਸਟ ਦਾ ਹਿੱਸਾ ਬਣੀ ਜਿਸਦਾ ਨਾਮ 'ਮੀਨਿੰਗਫੁਲ ਵਰਕ, ਮੀਨਿੰਗਫੁਲ ਲਾਈਫ' ਸੀ , ਇਸ ਪੋਡਕਾਸਟ ਵਿਚ ਉਸਨੇ ਸੋਮਾਲੀ ਸਮੂਹ ਅਤੇ ਆਪਣੇ ਪਰਿਵਾਰ ਦੇ ਅਮਰੀਕਾ ਆਉਣ ਵਾਰੇ ਗੱਲ ਕੀਤੀ ਸੀ |

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਬਦੁਲ ਹੁਸੈਨ ਨੇ ਕਿਹਾ ਕਿ "ਇੱਕ ਮਸ਼ਹੂਰ ਪੱਤਰਕਾਰ ਅਤੇ ਕਈ ਹੋਰ ਲੋਕਾਂ ਸਮੇਤ ਘੱਟ ਤੋਂ ਘੱਟ 26 ਵਿਅਕਤੀਆਂ ਦੀ ਇਸ ਘਟਨਾ ਵਿੱਚ ਮੌਤ ਹੋ ਗਈ ਹੈ , ਪੱਤਰਕਾਰ ਹੋਡਾਨ ਨਾਲਾਏਹ ਅਤੇ ਉਸਦੇ 11 ਭੈਣ ਭਰਾ ਆਪਣੇ ਮਾਂ ਬਾਪ ਦੇ ਨਾਲ ਸਾਲ 1984 ਦੇ ਵਿਚ ਕੈਨੇਡਾ ਦੇ ਐਡਮੈਂਟਨ ਵਿਚ ਆਏ ਅਤੇ 1992 ਵਿਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਵੱਸ ਗਏ।