
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਰੋਡ 'ਤੇ ਇੱਕ ਪੈਲੇਸ 'ਚ ਚਲਦੇ ਵਿਆਹ ਵਿੱਚ 2 ਚੋਰਾਂ ਨੇ ਨੋਟਾਂ ਨਾਲ ਭਰਿਆ ਬੈਗ ਚੋਰੀ ਕਰ ਲਿਆ। ਪਰਿਵਾਰਿਕ ਮੈਬਰਾਂ ਨੂੰ ਬੈਗ ਚੋਰੀ ਹੋਣ ਦਾ ਉਸ ਸਮੇ ਪਤਾ ਲਗਾ, ਜਦੋ ਉਹ ਕੇਕ ਕੱਟਣ ਦੀ ਰਸਮ ਕਰਨ ਲੱਗੇ ਸਨ। ਪੁਲਿਸ ਨੇ ਵੀਡੀਓ ਕੈਮਰੇ ਤੇ ਡਰੋਨ ਰਾਹੀਂ 7 ਲੱਖ ਰੁਪਏ ਚੋਰੀ ਕਰਨ ਵਾਲੇ ਵਿਅਕਤੀ ਨੂੰ ਦਬੋਚ ਲਿਆ। ਜਦੋ ਕਿ ਬੈਗ ਚੋਰੀ ਕਰਕੇ ਭੱਜੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ।
ਤਿਲਕ ਰਾਜ ਨੇ ਪੁਲਿਸ ਨੂੰ ਕਿਹਾ ਕਿ ਉਸ ਦੇ ਪੁੱਤ ਦੇ ਵਿਆਹ ਦੀ ਪਾਰਟੀ ਲੁਧਿਆਣਾ -ਫਿਰੋਜ਼ਪੁਰ ਰੋਡ 'ਤੇ ਸਥਿਤ ਪੈਲੇਸ 'ਚ ਚੱਲ ਰਹੀ ਹੈ । ਕੇਕ ਕੱਟਣ ਦੀ ਰਸਮ ਸਮੇ ਉਨ੍ਹਾਂ ਨੂੰ ਪਤਾ ਲਗਾ ਕਿ ਉਨ੍ਹਾਂ ਦਾ ਨਕਦੀ ਵਾਲਾ ਬੈਗ ਚੋਰੀ ਹੋ ਗਿਆ, ਜਿਸ 'ਚ ਕਰੀਬ 7 ਲੱਖ ਰੁਪਏ ਸੀ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਦੂਜਾ ਦੋਸ਼ੀ ਫਰਾਰ ਹੈ।
ਹੋਰ ਖਬਰਾਂ
Rimpi Sharma
Rimpi Sharma