ਵੈਨਕੂਵਰ (ਪਾਇਲ): ਤੁਹਾਨੂੰ ਦੱਸ ਦਇਏ ਕਿ ਪੁਲਿਸ ਉਸ ਪੰਜਾਬੀ ਮੁੰਡੇ ਦੀ ਭਾਲ ਕਰ ਰਹੀ ਹੈ, ਜੋ ਸ਼ਨਿਚਰਵਾਰ ਦੀ ਸ਼ਾਮ ਨੂੰ ਬਰੈਂਪਟਨ ਵਿੱਚ ਆਪਣੇ ਪਿਤਾ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਜਾਣਕਾਰੀ ਅਨੁਸਾਰ ਸ਼ਹਿਰ ਦੀ ਕਲੀਅਰ ਜੌਇ ਸਟਰੀਟ ’ਤੇ ਘਰ ਵਿੱਚ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ ਜਦੋਂ ਪੁਲਿਸ ਉਥੇ ਪੁੱਜੀ ਤਾਂ 50 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ ਮਿਲਿਆ, ਜਿਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ।
ਪਤਾ ਲੱਗਾ ਕਿ ਉਸ ਨੂੰ ਉਸ ਦੇ ਪੁੱਤਰ ਨੇ ਹੀ ਗੋਲੀਆਂ ਮਾਰੀਆਂ ਸੀ, ਜਿਸ ਦੀ ਪਛਾਣ 25 ਸਾਲਾ ਨਿਕੋਲਸ ਜਗਲਾਲ ਵਜੋ ਕੀਤੀ ਗਈ। ਪੁਲਿਸ ਨੇ ਉਸਦੀ ਫੋਟੋ ਜਾਰੀ ਕਰਕੇ ਉਸ ਨੂੰ ਫੜਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਦੱਸਣਯੋਗ ਹੈ ਕਿ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਜਿਸ ਦੌਰਾਨ ਜਾਂਚ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।



