ਦਾਜ ਨੂੰ ਲੈ ਕੇ ਜਵਾਈ ਨੇ ਵੱਢਿਆ ਸਹੁਰੇ ਦਾ ਸਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਜਵਾਈ ਨੇ ਦਾਜ ਨੂੰ ਲੈ ਕੇ ਆਪਣੇ ਸਹੁਰੇ ਦਾ ਸਿਰ ਵੰਢ ਦਿੱਤਾ ਹੈ ਤੇ ਆਪਣੀ ਪਤਨੀ ਨਾਲ ਬੁਰੀ ਤਰਾਂ ਕੁੱਟਮਾਰ ਵੀ ਕੀਤੀ ਹੈ। ਜਦੋ ਉਹ ਆਪਣੇ ਇਲਾਜ਼ ਲਈ ਸਿਵਲ ਹਸਪਤਾਲ ਪਹੁੰਚਿਆ ਤਾਂ ਉੱਥੇ ਪਹੁੰਚ ਕੇ ਜਵਾਈ ਤੇ ਉਸ ਦੇ ਪਰਿਵਾਰਕ ਮੈਬਰਾਂ ਨੇ ਪਥਰਾਅ ਕਰ ਦਿੱਤਾ। ਇਸ ਪਥਰਾਅ ਦੌਰਾਨ ਚਾਰ ਲੋਕ ਜਖ਼ਮੀ ਹੋ ਗਏ ਹਨ।ਇਸ ਘਟਨਾ ਵਿੱਚ ਹਸਪਤਾਲ ਦੀਆ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਹਨ। ਪਥਰਾਅ ਕਾਰਨ ਹਸਪਤਾਲ 'ਚ ਤਾਇਨਾਤ ਸਟਾਫ਼ 'ਚ ਹੜਕੰਪ ਮੱਚ ਗਿਆ ਹੈ।

ਪਥਰਾਅ ਹੁੰਦਾ ਦੇਖ ਕੇ ਸਟਾਫ ਕਰਮਚਾਰੀ ਕਮਰਿਆਂ ਵਿੱਚ ਦਾਖਿਲ ਹੋ ਗਏ। ਲੋਕਾਂ ਵਲੋਂ ਮੌਕੇ ਤੇ ਹੀ ਪੁਲਿਸ ਨੂੰ ਇਸ ਵਾਰਦਾਤ ਦੀ ਸੂਚਨਾ ਦਿੱਤੀ ਗਈ । ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਮਾਹੌਲ ਨੂੰ ਸੰਭਾਲਿਆ। ਜਾਣਕਾਰੀ ਅਨੁਸਾਰ ਪਿੰਡ ਸਚੋਲੀ ਤੋਂ ਇਗ ਮਾਮਲਾ ਸਾਹਮਣੇ ਆਇਆ ਹੈ।ਜਖ਼ਮੀਆਂ ਨੇ ਦੱਸਿਆ ਕਿ ਸਹੁਰੇ ਵਾਲੇ ਕਾਫੀ ਸਮੇ ਤੋਂ ਦਾਜ ਦੀ ਮੰਗ ਕਰ ਰਹਿ ਹਨ ਜਿਸ ਨਾਲ ਹਮਰਸ਼ਾ ਝਗੜਾ ਰਹਿੰਦਾ ਸੀ।

ਦੂਜੇ ਧਿਰ ਦਾ ਕਹਿਣਾ ਹੈ ਕਿ ਇਹ ਲੋਕ ਖੁਸਰਿਆਂ ਨਾਲ ਪਿੰਡ ਵਿੱਚ ਪੁੱਜੇ ਹਨ। ਜਿੱਥੇ ਊਨਾ ਦਾ ਝਗੜਾ ਹੋ ਗਿਆ ਸੀ।ਇਸ ਦੇ ਨਾਲ ਹੀ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 12 ਸਾਲ ਪਹਿਲਾ ਹੋਇਆ ਸੀ। ਉਦੋਂ ਤੋਂ ਹੀ ਉਸ ਦੇ ਸਹੁਰੇ ਵਾਲੀ ਉਸ ਨੂੰ ਤੰਗ ਪ੍ਰੇਸ਼ਾਂਨ ਕਰਦੇ ਸੀ। ਉਸ ਨੇ ਕਿਹਾ ਕਿ ਮੇਰੀ ਪਿਤਾ ਨੇ ਬਹੁਤ ਵਾਰ ਇਨ੍ਹਾਂ ਨੂੰ ਦਾਜ ਦੇ ਦਿੱਤਾ ਹੈ। ਫਿਰ ਵੀ ਉਸ ਹੋਰ ਮੰਗ ਕਰ ਰਹੇ ਹਨ। ਜਿਸ ਕਰਕੇ ਘਰ ਵਿੱਚ ਰੋਜ਼ਾਨਾ ਝਗੜਾ ਹੁੰਦਾ ਰਹਿੰਦਾ ਸੀ। ਜਦੋ ਪਿਤਾ ਲੜਾਈ ਦੂਏ ਕਰਨ ਲਈ ਪਿੰਡ ਆਏ ਤਾਂ ਮੇਰੀ ਸੁਹਰੇ ਵਾਲਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ।

ਕੁੱਟਮਾਰ ਦੌਰਾਨ ਜਖ਼ਮੀ ਹੋਣ ਤੇ ਪਿਤਾ ਸਿਵਲ ਹਸਪਤਾਲ ਆਏ ਤਾਂ ਉਸ ਦੇ ਪਤੀ ਨੇ ਆਪਣੇ ਪਰਿਵਾਰਿਕ ਮੈਬਰਾਂ ਨਾਲ ਆ ਕੇ ਹਸਪਤਾਲ ਵਿੱਚ ਪਥਰਾਅ ਕਰ ਦਿੱਤਾ।ਇਸ ਦੌਰਾਨ ਉਨ੍ਹਾਂ ਨੇ ਡੰਡੀਆਂ ਨਾਲ ਹਮਲਾ ਵੀ ਕੀਤਾ ਸੀ। ਇਸ ਵਾਰਦਾਤ ਵਿੱਚ ਹਸਪਤਾਲ ਦੇ ਸ਼ੀਸ਼ੇ ਵੀ ਟੁੱਟ ਗਏ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਵਿੱਚ 4 ਲੋਕ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਰੈਫਰ ਕੀਤਾ ਗਿਆ ਹੈ।