ਕੱਲ੍ਹ ਦੂਜੇ ਦੌਰ ਦੀ ਪੁੱਛਗਿੱਛ ਲਈ ED ਦਫਤਰ ਪਹੁੰਚਣਗੇ Sonia Gandhi

by jaskamal

ਨਿਊਜ਼ ਡੈਸਕ : Congress ਪ੍ਰਧਾਨ Sonia Gandhi ਤੋਂ ਨੈਸ਼ਨਲ ਹੈਰਾਲਡ ਮਾਮਲੇ 'ਚ ED ਮੰਗਲਵਾਰ ਨੂੰ ਦੂਜੇ ਦੌਰ ਦੀ ਪੁੱਛਗਿਛ ਕਰੇਗੀ। ਇਸ ਪੁੱਛਗਿਛ ਤੋਂ ਪਹਿਲਾਂ ਸੋਮਵਾਰ ਨੂੰ ਕਾਂਗਰਸ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਅੱਗੇ ਦੀ ਰਣਨੀਤੀ ਤਿਆਰ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਜਨਰਲ ਸਕੱਤਰਾਂ ਸੂਬਾ ਇੰਚਾਰਜਾਂ ਤੇ ਸੰਸਦ ਮੈਂਬਰਾਂ ਦੀ ਬੈਠਕ ਅੱਜ ਪਾਰਟੀ ਮੁੱਖ ਦਫਤਰ 'ਚ ਬੁਲਾਈ ਗਈ ਹੈ।

ED ਨੇ ਨੈਸ਼ਨਲ ਹੈਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਵੀਰਵਾਰ ਨੂੰ ਕਾਂਗਰਸ ਪ੍ਰਧਾਨ Sonia Gandhi ਤੋਂ 2 ਘੰਟੇ ਤੱਕ ਪੁੱਛਗਿਛ ਕੀਤੀ ਸੀ ਤੇ ਇਸ ਦੇ ਵਿਰੋਧ 'ਚ ਪੂਰੇ ਦੇਸ਼ 'ਚ ਕਾਂਗਰਸ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਪਾਰਟੀ ਦੇ ਨੇਤਾਵਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸਨ। ਮਨੀ ਲਾਂਡਰਿੰਗ ਮਾਮਲੇ 'ਚ ਸੋਨੀਆ ਗਾਂਧੀ ਨੂੰ ਪੁੱਛਗਿੱਛ ਲਈ ਜਾਰੀ ਸੰਮਨ ਦੀ ਤਰੀਖ ਇਕ ਦਿਨ ਵਧਾ ਕੇ 26 ਜੁਲਾਈ ਕਰ ਦਿੱਤੀ ਸੀ।