ਸੋਨੀਆ ਗਾਂਧੀ ਦਾ ਵੱਡਾ ਫੈਸਲਾ ਹੁਣ ਨਹੀਂ ਕਰਨਗੇ ਕਾਂਗਰੇਸ ਪਾਰਟੀ ਦੀ ਅਗਵਾਈ

by

ਕਾਂਗਰਸ ’ਚ ਲੀਡਰਸ਼ਿਪ ਦਾ ਵਿਵਾਦ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ , ਜਿਸਦੇ ਚੱਲਦੇ ਕਾਂਗਰਸ 'ਚ ਪ੍ਰਧਾਨ ਬਦਲਣ ਦੀ ਚਰਚਾ ਦਰਮਿਆਨ  ਸੋਨੀਆਂ ਗਾਂਧੀ ਨੇ ਆਪਣੇ ਅਹੁਦੇ ਤੋਂ ਹਟਣ ਦਾ ਫੈਸਲਾ ਲੈ ਲਿਆ ਹੈ। ਇਸਦੇ ਨਾਲ ਹੀ ਸੋਨੀਆਂ ਨੇ ਪਾਰਟੀ ਨੂੰ ਨਵਾਂ ਪ੍ਰਧਾਨ ਚੁਣਨ ਲਈ ਕਹਿ ਦਿੱਤਾ ਹੈ। ਐਥੇ ਦੱਸਣਯੋਗ ਹੈ ਕਿ  ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਇਸ ਵਾਰ ਕਾਂਗਰਸ ਦਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰਲਾ ਹੋਵੇ। ਕਾਂਗਰਸ ਦੇ 23 ਸੀਨੀਅਰ ਆਗੂਆਂ ਵੱਲੋਂ ਸਰਗਰਮ ਆਗੂ ਸਮੇਤ ਪਾਰਟੀ ਦੀ ਮੁਕੰਮਲ ਕਾਇਆ ਕਲਪ ਦੀ ਮੰਗ ਕੀਤੇ ਜਾਣ ਦਰਮਿਆਨ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਅਹਿਮ ਮੀਟਿੰਗ ਹੋਈ ।

ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਜਿੱਥੇ ਪਾਰਟੀ ਨੂੰ ਉਨ੍ਹਾਂ ਦੀ ਥਾਂ ਨਵਾਂ ਪ੍ਰਧਾਨ ਲੱਭਣ ਦਾ ਅਮਲ ਸ਼ੁਰੂ ਕਰਨ ਲਈ ਆਖਿਆ ਹੈ, ਉਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ੍ਰੀਮਤੀ ਗਾਂਧੀ ਨੂੰ ਪੂਰੇ ਕਾਰਜਕਾਲ ਲਈ ਪਾਰਟੀ ਪ੍ਰਧਾਨ ਬਣਾਉਣ ਦੀ ਪੈਰਵੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀਮਤੀ ਗਾਂਧੀ ਮੌਜੂਦਾ ਭੂਮਿਕਾ ਜਾਰੀ ਰੱਖਣ। ਪਰ ਇਸਦੇ ਬਾਬਜੂਦ ਵੀ ਮੀਟਿੰਗ ਦੋਰਾਨ ਇਹ ਫੈਸਲਾ ਲਿਆ ਗਿਆ ਕਿ ਸੋਨੀਆ ਗਾਂਧੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਅਤੇ ਓਹਨਾ ਨੇ ਨਵਾਂ ਉਮੀਦਵਾਰ ਚੁਨਣ ਲਈ ਵੀ ਕਿਹਾ