ਪੁੱਤਾਂ ਨੇ ਤੇਜ਼ਧਾਰ ਹਥਿਆਰ ਨਾਲ ਪਿਓ ਦਾ ਕੀਤਾ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਕਰਤਾਰਪੁਰ ਅਧੀਨ ਪੈਂਦੇ ਪਿੰਡ ਮਾਂਗੇਕੀ 'ਚ ਕਿਸਾਨ ਦੀ ਪਿੰਡ ਦੇ ਬਾਹਰ ਫਿਰਨੀ 'ਤੇ ਬਣੀ ਹਵੇਲੀ 'ਚ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਨੂੰ ਉਸ ਦੀ ਆਪਣੀ ਹੀ ਸੰਤਾਨ ਨੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।

ਜਗੀਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਫਿਰਨੀ 'ਤੇ ਬਣੀ ਹਵੇਲੀ 'ਤੇ ਇਕ ਕਰੀਬ 58 ਸਾਲਾ ਮਜ਼ਦੂਰ ਜੈਰਾਮ ਸ਼ਰਮਾ ਪੁੱਤਰ ਲਹਿਰ ਸ਼ਰਮਾ ਵਾਸੀ ਵਾਰਡ ਨੰਬਰ 2 ਸੁੱਖਾ ਨਗਰ ਜ਼ਿਲ੍ਹਾ ਸਪੌਲ ਬਿਹਾਰ ਪਿਛਲੇ 20 ਕੁ ਸਾਲਾਂ ਤੋਂ ਉਨ੍ਹਾਂ ਕੋਲ ਇਕੱਲਾ ਰਹਿੰਦਾ ਸੀ ਤੇ ਬਾਕੀ ਪਰਿਵਾਰ ਬਿਹਾਰ ਰਹਿੰਦਾ ਸੀ। ਜੈ ਰਾਮ ਪੇਸ਼ੇ ਤੋਂ ਮਿਸਤਰੀਆਂ ਨਾਲ ਦਿਹਾੜੀ ਦਾ ਕੰਮ ਕਰਦਾ ਸੀ ਤੇ ਹਵੇਲੀ 'ਚ ਪਸ਼ੂਆਂ ਦੀ ਦੇਖਭਾਲ ਕਰਦਾ ਸੀ। ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਪੁੱਤਰ ਰਜੇਸ਼ ਤੇ ਲਲਤੂ ਆਪਣੇ ਪਿਤਾ ਕੋਲ ਇਥੇ ਆਏ ਤੇ ਉਸ ਨਾਲ ਰਹਿਣ ਲੱਗੇ।

ਜਗੀਰ ਸਿੰਘ ਨੇ ਦੱਸਿਆ ਕਿ ਉਸ ਦੇ ਬੱਚੇ ਕੋਈ ਕੰਮਕਾਰ ਨਹੀਂ ਕਰਦੇ ਸਨ, ਬਲਕਿ ਜੈਰਾਮ ਕੋਲੋਂ ਰੋਜ਼ਾਨਾ ਪੈਸਿਆਂ ਦੀ ਮੰਗ ਕਰਦੇ ਰਹਿੰਦੇ ਸਨ। ਰੋਜ਼ਾਨਾ ਵਾਂਗ ਹਵੇਲੀ 'ਚ ਪਸ਼ੂਆਂ ਦੇ ਕਮਰੇ 'ਤੇ ਬਣੇ ਚੁਬਾਰੇ 'ਚ ਰਹਿੰਦੇ ਜੈਰਾਮ ਨੂੰ ਉਸ ਦੇ ਪੁੱਤਰਾਂ ਨੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਨਾਲ ਮੱਥੇ 'ਤੇ ਗਰਦਨ 'ਤੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਲਾਸ਼ ਲੱਕੜ ਦੀ ਪੌੜੀ ਨਾਲ ਬੰਨ੍ਹ ਕੇ ਹਵੇਲੀ 'ਚ ਗੋਹੇ ਢੇਰ 'ਤੇ ਸੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ।