1 ਪੈਰ ’ਤੇ 1 ਕਿਲੋਮੀਟਰ ਪੈਦਲ ਸਕੂਲ ਜਾਣ ਵਾਲੀ ਲੜਕੀ ਨੂੰ ਸੋਨੂੰ ਸੂਦ ਨੇ ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇਕ ਵਾਰ ਮੁੜ ਅਜਿਹਾ ਕੰਮ ਕੀਤਾ ਹੈ, ਜਿਸ ਬਾਰੇ ਜਾਣ ਕੇ ਤੁਸੀਂ ਇਹੀ ਕਹੋਗੇ ਕਿ ਇਕ ਹੀ ਦਿਲ ਹੈ ਹੋਰ ਕਿੰਨੀ ਵਾਰ ਜਿੱਤੋਗੇ।

ਇਹ ਬੱਚੀ ਬਿਹਾਰ ਦੇ ਜਮੁਈ ਦੀ ਰਹਿਣ ਵਾਲੀ ਹੈ। ਇਸ ਦਾ ਨਾਂ ਸੀਮਾ ਹੈ ਤੇ ਇਹ ਅਧਿਆਪਕ ਬਣਨਾ ਚਾਹੁੰਦੀ ਹੈ. ਉਹ ਇਕ ਪੈਰ ਤੋਂ ਇਕ ਕਿਲੋਮੀਟਰ ਪੈਦਲ ਚੱਲ ਕੇ ਰੋਜ਼ਾਨਾ ਸਕੂਲ ਜਾਂਦੀ ਹੈ। ਉਹ ਅਧਿਆਪਕ ਬਣ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕਜੁਟ ਕਰਨਾ ਚਾਹੁੰਦੀ ਹੈ। 10 ਸਾਲ ਦੀ ਸੀਮਾ ਨੂੰ 2 ਸਾਲ ਪਹਿਲਾਂ ਇਕ ਹਾਦਸੇ ’ਚ ਪੈਰ ਗਵਾਉਣਾ ਪਿਆ ਸੀ। ਸੀਮਾ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਇਕ ਪੈਰ ਕੱਟਣਾ ਪਿਆ ਸੀ ਪਰ ਸੀਮਾ ਨੇ ਆਪਣੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ।

ਸੋਨੂੰ ਸੂਦ ਉਸ ਦੀ ਮਦਦ ਕੀਤੇ ਬਿਨਾਂ ਨਹੀਂ ਰਹਿ ਸਕੇ। ਸੋਨੂੰ ਸੂਦ ਨੇ ਤੁਰੰਤ ਮਦਦ ਦਾ ਐਲਾਨ ਕੀਤਾ। ਅਦਾਕਾਰ ਨੇ ਟਵੀਟ ਕਰਦਿਆਂ ਲਿਖਿਆ, ‘‘ਹੁਣ ਇਹ ਆਪਣੇ ਇਕ ਨਹੀਂ, ਦੋਵਾਂ ਪੈਰਾਂ ’ਤੇ ਟੱਪ ਕੇ ਸਕੂਲ ਜਾਵੇਗੀ। ਟਿਕਟ ਭੇਜ ਰਿਹਾ ਹਾਂ, ਚਲੋ ਦੋਵਾਂ ਪੈਰਾਂ ’ਤੇ ਚੱਲਣ ਦਾ ਸਮਾਂ ਆ ਗਿਆ।’