ਖੁਸ਼ ਖਬਰੀ ! ਅਮਰੀਕੀ ਕੰਪਨੀ ਲਾਂਚ ਕਰਨ ਲਗੀ ਹੈ ਕੋਰੋਨਾ ਵੈਕਸੀਨ

by mediateam

ਵਾਸ਼ਿੰਗਟਨ (NRI MEDIA) : ਪੂਰੀ ਦੁਨੀਆਂ 'ਚ ਇਸ ਵੇਲੇ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਵੇਲੇ ਹਰ ਇਕ ਨੂੰ ਕੋਰੋਨਾ ਵੈਕਸੀਨ ਦੀ ਉਡੀਕ ਹੈ ਓਥੇ ਹੀ ਅਮਰੀਕਾ ਦੀ ਜੈਵ ਤਕਨਾਲੋਜੀ ਕੰਪਨੀ ਮਾਡਰਨਾ ਜਲਦੀ ਹੀ ਆਪਣੀ ਕੋਰੋਨਾ ਵੈਕਸੀਨ ਬਾਜ਼ਾਰ ਵਿਚ ਲਿਆਉਣ ਵਾਲੀ ਹੈ। ਕੰਪਨੀ ਦੇ ਸੀਈਓ ਨੇ ਕਿਹਾ ਕਿ ਵੈਕਸੀਨ ਦੇ ਵਪਾਰਕ ਲਾਂਚ ਲਈ ਸਰਗਰਮ ਰੂਪ ਨਾਲ ਕੰਮ ਕੀਤਾ ਜਾ ਰਿਹਾ ਹੈ। 

ਮਾਡਰਨਾ ਐੱਮਆਰਐੱਨਏ-1273 ਦੇ ਨਾਂ ਨਾਲ ਕੋਰੋਨਾ ਵੈਕਸੀਨ ਵਿਕਸਿਤ ਕਰ ਰਹੀ ਹੈ। ਮਾਡਰਨਾ ਦੇ ਸੀਈਓ ਸਟੀਫਨ ਬੈਂਸਲ ਨੇ ਇਹ ਐਲਾਨ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਦੁਨੀਆ ਭਰ ਵਿਚ ਕੋਰੋਨਾ ਵੈਕਸੀਨ ਜਲਦ ਤੋਂ ਜਲਦ ਲਿਆਉਣ ਦੀ ਹੋੜ ਮਚੀ ਹੈ। ਬੈਂਸਲ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਦੀ ਇਕ ਵੈਕਸੀਨ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਵਿਚ ਹੈ ਜਦਕਿ ਚਾਰ ਵੈਕਸੀਨ ਕੈਂਡੀਡੇਟ ਦੂਜੇ ਪੜਾਅ ਵਿਚ।

ਉਨ੍ਹਾਂ ਦੱਸਿਆ ਕਿ ਅਮਰੀਕਾ ਵਿਚ ਐੱਮਆਰਐੱਨਏ-1273 ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਵਿਚ 30 ਹਜ਼ਾਰ ਵਾਲੰਟੀਅਰਸ ਸ਼ਾਮਲ ਹੋ ਰਹੇ ਹਨ। 16 ਸਤੰਬਰ ਤਕ ਇਨ੍ਹਾਂ ਵਿੱਚੋਂ 25,296 ਨੇ ਰਜਿਸਟ੍ਰੇਸ਼ਨ ਵੀ ਕਰਵਾ ਲਿਆ ਸੀ। 

More News

NRI Post
..
NRI Post
..
NRI Post
..