ਗਲ਼ੇ ਵਿਚ ਖਰਾਸ਼? ਇਨ੍ਹਾਂ 5 ਆਯੁਰਵੈਦਿਕ ਟਿਪਸ ਨੂੰ ਅਪਣਾਓ, ਮਿਲੇਗੀ ਰਾਹਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਲ਼ੇ 'ਚ ਖਰਾਸ਼ Omicron ਦੇ ਆਮ ਲੱਛਣਾਂ 'ਚੋਂ ਇਕ ਹੈ ਤੇ ਅਸਲ 'ਚ ਬੇਅਰਾਮ ਹੋ ਸਕਦਾ ਹੈ। ਭਾਵੇਂ ਤੁਹਾਡਾ ਕੋਵਿਡ-19 ਟੈਸਟ ਪਾਜ਼ੇਟਿਵ ਹੈ ਜਾਂ ਨਹੀਂ। ਆਯੁਰਵੈਦ ਸੁੱਕੀ ਖਾਂਸੀ ਤੇ ਗਲ਼ੇ ਦੇ ਦਰਦ ਨੂੰ ਸ਼ਾਂਤ ਕਰਨ 'ਚ ਤੁਹਾਡੀ ਮਦਦ ਕਰ ਸਕਦਾ ਹੈ। ਜਦਕਿ ਵਾਇਰਲ ਇਨਫੈਕਸ਼ਨ ਗਲ਼ੇ 'ਚ ਖਰਾਸ਼ ਦੇ ਕਾਰਨਾਂ 'ਚੋਂ ਇਕ ਹੈ।

ਸਰਦੀਆਂ 'ਚ, ਠੰਢੀ ਹਵਾ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ ਤੇ ਤੁਹਾਡੇ ਗਲ਼ੇ ਨੂੰ ਸੁੱਕਾ ਤੇ ਖੁਸ਼ਕ ਕਰ ਸਕਦੀ ਹੈ। ਢੁੱਕਵੀਂ ਹਾਈਡ੍ਰੇਸ਼ਨ ਤੇ ਨਮਕ ਵਾਲੇ ਪਾਣੀ ਦੇ ਗਰਾਰੇ ਇਹ ਪੁਰਾਣੇ ਉਪਾਅ ਹਨ, ਜੋ ਗਲ਼ੇ ਦੇ ਦਰਦ ਤੇ ਬੇਅਰਾਮੀ ਤੋਂ ਰਾਹਤ ਪ੍ਰਦਾਨ ਕਰਨ ਲਈ ਜਾਣਿਆ ਜਾਂਦਾ ਹੈ। ਗਲ਼ੇ ਦੀ ਖਰਾਸ਼ ਜਾਂ ਪੁਰਾਣੀ ਖਾਂਸੀ ਤੋਂ ਬਚਣ ਲਈ ਕੁਝ ਘਰੇਲੂ ਨੁਕਸੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ, ਤਾਂ ਆਓ ਜਾਣਦੇ ਇਨ੍ਹਾਂ ਨੁਕਸਿਆਂ ਬਾਰੇ।

  1. ਭਾਫ਼ ਲਓ
    ਜੇਕਰ ਗਲ਼ੇ ਦੀਆਂ ਤਕਲੀਫਾਂ ਕਾਫੀ ਵਧ ਗਈਆਂ ਹਨ ਤਾਂ ਇਸ ਹਾਲਾਤ 'ਚ, ਤਾਜ਼ਾ ਪੁਦੀਨਾ ਦੇ ਪੱਤਿਆਂ ਜਾਂ ਅਜਵੈਨ (ਕੈਰਾਵੇ ਬੀਜ) ਨੂੰ ਪਾਣੀ 'ਚ ਪਾ ਕੇ ਇਸ ਦੀ ਭਾਫ਼ ਲੈਣ ਨਾਲ ਤੁਹਾਨੂੰ ਕਾਫੀ ਲਾਭ ਮਿਲ ਸਕਦਾ ਹੈ।
  2. ਲੌਂਗ ਪਾਊਡਰ ਤੇ ਸ਼ਹਿਦ
    ਖੰਘ ਜਾਂ ਗਲ਼ੇ ਦੀ ਜਲਨ ਦੀ ਸਥਿਤੀ 'ਚ ਲੌਂਗ ਪਾਊਡਰ ਨੂੰ ਖੰਡ ਜਾਂ ਸ਼ਹਿਦ 'ਚ ਮਿਲਾ ਕੇ ਦਿਨ 'ਚ 2-3 ਵਾਰ ਇਸ ਦਾ ਸੇਵਨ ਕਰ ਕੇ ਖਾਂਸੀ ਤੋਂ ਬਚਿਆ ਜਾ ਸਕਦਾ ਹੈ।
  3. ਲੂਣ ਵਾਲੇ ਪਾਣੀ ਦੇ ਗਰਾਰੇ
    ਇਕ ਗਲਾਸ ਪਾਣੀ 'ਚ 1 ਚਮਚ ਹਲਦੀ ਤੇ ਅੱਧਾ ਚਮਚ ਨਮਕ ਪਾਓ ਤੇ 5 ਮਿੰਟ ਤੱਕ ਉਬਾਲੋ, ਜਦੋਂ ਤਾਪਮਾਨ ਸਹੀ ਹੋਵੇ, ਤਾਂ ਇਸਦੀ ਵਰਤੋਂ ਗਰਾਰਿਆਂ ਲਈ ਕਰੋ। ਆਯੁਰਵੈਦ ਮਾਹਿਰ ਡਾ. ਦਿਕਸ਼ਾ ਭਾਵਸਰ ਦੇ ਅਨੁਸਾਰ ਗਲ਼ੇ ਦੇ ਦਰਦ ਤੋਂ ਰਾਹਤ ਪਾਉਣ ਲਈ ਦਿਨ 'ਚ 3-4 ਵਾਰ ਗਰਾਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
  4. ਮਲੱਠੀ ਤੇ ਸ਼ਹਿਦ (ਲੀਕੋਰੀਸ)
    ਮਲੱਠੀ ਗਲ਼ੇ ਦੀ ਖਰਾਸ਼ ਜਾਂ ਖਾਂਸੀ ਨੂੰ ਦੂਰ ਕਰਨ 'ਚ ਬਹੁਤ ਅਸਰਦਾਰ ਹੈ। ਤੁਸੀਂ 1 ਚਮਚ ਮਲੱਠੀ ਦਾ ਪਾਊਡਰ ਲੈ ਸਕਦੇ ਹੋ ਤੇ ਇਸ ਨੂੰ ਦਿਨ 'ਚ ਦੋ ਵਾਰ ਸ਼ਹਿਦ ਦੇ ਨਾਲ ਚੂਸ ਸਕਦੇ ਹੋ ਜਾਂ ਇਸ ਨੂੰ ਕੋਸੇ ਪਾਣੀ 'ਚ ਮਿਲਾ ਸਕਦੇ ਹੋ ਤੇ ਦਿਨ 'ਚ ਦੋ ਵਾਰ ਇਸ ਨਾਲ ਗਰਾਰੇ ਕਰ ਸਕਦੇ ਹੋ।
  5. ਮੇਥੀ
    ਮੇਥੀ ਗਲ਼ੇ ਦੇ ਦਰਦ ਲਈ ਇਕ ਰਵਾਇਤੀ ਦਵਾਈ ਹੈ ਤੇ ਇਸ 'ਚ ਕੁਦਰਤੀ ਮਿਸ਼ਰਣ ਹਨ, ਜੋ ਗਲੇ ਨੂੰ ਸਾਫ਼ ਕਰਨ 'ਚ ਮਦਦ ਕਰਦੇ ਹਨ। 1 ਚੱਮਚ ਮੇਥੀ ਨੂੰ 250 ਮਿਲੀਲੀਟਰ ਪਾਣੀ 'ਚ 5 ਮਿੰਟ ਲਈ ਉਬਾਲੋ ਤੇ ਇਸਨੂੰ ਪੀ ਲਓ, ਇਹ ਤੁਹਾਡੀ ਖੰਘ ਨੂੰ ਦੂਰ ਕਰਨ 'ਚ ਕਾਫੀ ਸਹਾਈ ਸਾਬਤ ਹੋਵੇਗਾ।