ਰੂਹ -ਕੰਬਾਊ ਘਟਨਾ : ਚਾਹ ਪੀ ਰਹੇ ਬਜ਼ੁਰਗ ਨਾਲ ਵਾਪਰਿਆ ਵੱਡਾ ਹਾਦਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਿਲ੍ਹਾ ਤ੍ਰਿਸ਼ਰ ਵਿੱਚ ਚਾਹ ਪੀ ਰਹੇ ਬਜ਼ੁਰਗ ਦੀ ਕਮੀਜ਼ 'ਚ ਰੱਖਿਆ ਮੋਬਾਈਲ ਫੋਨ ਅਚਾਨਕ ਫੱਟ ਗਿਆ ਤੇ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ ਵਿੱਚ ਬਜ਼ੁਰਗ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ 1ਮਹੀਨੇ ਵਿੱਚ ਮੋਬਾਈਲ ਫੋਨ ਫੱਟਣ ਦੀ ਇਹ ਤੀਜੀ ਘਟਨਾ ਹੈ। ਅਧਿਕਾਰੀਆਂ ਅਨੁਸਾਰ ਇਹ ਘਟਨਾ ਉਸ ਸਮੇ ਵਾਪਰੀ ਜਦੋ 76 ਸਾਲਾਂ ਬਜ਼ੁਰਗ ਚਾਹ ਦੀ ਦੁਕਾਨ 'ਤੇ ਚਾਹ ਪੀ ਰਿਹਾ ਸੀ ।ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਚਾਹ ਵਾਲੀ ਦੁਕਾਨ 'ਤੇ ਬੈਠ ਕੇ ਚਾਹ ਪੀ ਰਿਹਾ ਸੀ ਕਿ ਅਚਾਨਕ ਉਸ ਦੀ ਸ਼ਰਟ ਦੀ ਜੇਬ 'ਚ ਰੱਖਿਆ ਮੋਬਾਈਲ ਫੋਨ ਫੱਟਦਾ ਹੈ ਤੇ ਉਸ 'ਚ ਅੱਗ ਲੱਗ ਜਾਂਦੀ ਹੈ ।