ਸਿਓਲ , 23 ਜੁਲਾਈ ( NRI MEDIA )
ਰੂਸ ਦਾ ਇਕ ਲੜਾਕੂ ਜਹਾਜ਼ ਮੰਗਲਵਾਰ ਨੂੰ ਦੱਖਣੀ ਕੋਰੀਆਈ ਹਵਾਈ ਖੇਤਰ ਦੇ ਵਿਚ ਦਾਖਲ ਹੋਇਆ ਜਿਸਦੀ ਜਵਾਬਦੇਹੀ ਦੇ ਵਿਚ ਚੇਤਾਵਨੀ ਵੱਜੋਂ ਦੱਖਣੀ ਕੋਰੀਆਈ ਮਿਲਟ੍ਰੀ ਨੇ ਉਸ ਉੱਤੇ ਹਮਲਾ ਕੀਤਾ, ਸੀਓਲ ਵਿਚ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਚੀਨੀ ਮਿਲਟ੍ਰੀ ਹਵਾਈ ਜਹਾਜ਼ ਵੀ ਦੱਖਣੀ ਕੋਰੀਆਈ ਹਵਾਈ ਖੇਤਰ ਵਿਚ ਦਾਖਿਲ ਹੋਇਆ ਸੀ, ਮੰਤਰਾਲੇ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਰੂਸੀ ਮਿਲਟ੍ਰੀ ਹਵਾਈ ਜਹਾਜ਼ ਨੇ ਦੱਖਣੀ ਕੋਰੀਆਈ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੋਵੇ ,ਦੱਖਣੀ ਕੋਰੀਆ ਨੇ ਇਸ ਮਾਮਲੇ ਤੋਂ ਬਾਅਦ ਸਖ਼ਤ ਬਿਆਨ ਜਾਰੀ ਕੀਤਾ ਹੈ |
ਇਹ ਲੜਾਕੂ ਜਹਾਜ਼ ਉਹਨਾਂ ਤਿੰਨਾਂ ਰੂਸੀ ਹਵਾਈ ਜਹਾਜ਼ਾਂ ਵਿੱਚੋ ਇਕ ਸੀ ਜਿਹਨਾਂ ਨੇ ਕੋਰੀਆ ਹਵਾਈ ਰੱਖਿਆ ਪਛਾਣ ਜ਼ੋਨ ਵਿਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਹੈ , ਰੱਖਿਆ ਮੰਤਰਾਲੇ ਨੇ ਦਸਿਆ ਕਿ ਦੋ ਚੀਨੀ ਮਿਲਟ੍ਰੀ ਹਵਾਈ ਜਹਾਜ਼ ਵੀ ਕੇ.ਏ.ਡੀ.ਆਈ.ਜ਼ੈਡ. ਵਿਚ ਦਾਖਿਲ ਹੋਏ, ਹਾਲਾਂਕਿ ਰੂਸੀ ਅਤੇ ਚੀਨੀ ਅਧਿਕਾਰੀਆਂ ਨੇ ਇਸ ਉਪਰ ਤੁਰੰਤ ਕੋਈ ਟਿੱਪਣੀ ਨਹੀਂ ਦਿੱਤੀ, ਹੁਣ ਦੱਖਣੀ ਕੋਰੀਆਈ ਸਰਕਾਰ ਚੀਨ ਅਤੇ ਰੂਸ ਦੇ ਖਿਲਾਫ ਉਲੰਘਣਾ ਦੀ ਸਰਕਾਰੀ ਸ਼ਿਕਾਇਤ ਦਰਜ ਕਰੇਗੀ।
ਰੂਸੀ ਹਵਾਈ ਜਹਾਜ਼ ਹਵਾਈ ਖੇਤਰ ਵਿਚ ਸੋਮਵਾਰ ਸਵੇਰੇ ਕਰੀਬ 9 ਵਜੇ ਦਾਖਿਲ ਹੋਇਆ ਅਤੇ ਹਮਲੇ ਤੋਂ ਬਾਅਦ ਉਸ ਖੇਤਰ ਨੂੰ ਛੱਡ ਕੇ ਚਲਾ ਗਿਆ ਪਰ ਮੁੜ 20 ਮਿੰਟਾਂ ਤੋਂ ਬਾਅਦ ਆਇਆ ਅਤੇ ਫਿਰ ਤੋਂ ਦੱਖਣੀ ਕੋਰੀਆਈ ਮਿਲਟ੍ਰੀ ਨੇ ਹਮਲਾ ਕੀਤਾ,ਮੰਤਰਾਲੇ ਨੇ ਦੱਸਿਆ ਕਿ ਉਹਨਾਂ ਨੇ ਇਸ ਘੁਸਪੈਠ ਦਾ ਬਹੁਤ ਹੀ ਸਿੱਧਾ ਅਤੇ ਸਧਾਰਨ ਜਵਾਬ ਦਿੱਤਾ, ਹਾਲਾਂਕਿ ਉਨ੍ਹਾਂ ਨੇ ਇਸ ਵਾਰ ਕੋਈ ਵਧੇਰੇ ਵੇਰਵੇ ਪ੍ਰਦਾਨ ਨਹੀਂ ਕੀਤੇ।



