ਬਾਈਡੇਨ ਨਾਲ ਗੱਲਬਾਤ ਕਰਨ ਤੋਂ ਬਾਅਦ ਬੋਲੇ ਜ਼ੇਲੇਂਸਕੀ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਗੱਲਬਾਤ ਕੀਤੀ। ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਵਿਰੋਧੀ ਪਾਬੰਦੀਆਂ ਅਤੇ ਯੂਕ੍ਰੇਨ ਨੂੰ ਰੱਖਿਆ ਸਹਾਇਤਾ 'ਤੇ ਅਮਰੀਕੀ ਅਗਵਾਈ 'ਤੇ ਚਰਚਾ ਕੀਤੀ ਗਈ।

ਸਾਨੂੰ ਜਲਦ ਤੋਂ ਜਲਦ ਹਮਲਾਵਰ ਨੂੰ ਰੋਕਣਾ ਚਾਹੀਦਾ। ਯੂਕ੍ਰੇਨ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਫੌਜ ਨੇ ਹਮਲੇ ਦੇ 6ਵੇਂ ਦਿਨ ਕੀਵ ਦੇ ਟੀ.ਵੀ. ਟਾਵਰ ਅਤੇ ਯੂਕ੍ਰੇਨ 'ਚ ਯਹੂਦੀ ਦੀ ਮੁੱਖ ਯਾਗਦਾਗ ਸਮੇਤ ਹੋਰ ਨਾਗਰਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਕੀਤੇ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੇ ਦਫ਼ਤਰ ਦੇ ਮੁੱਖ ਆਂਦਰੇ ਯਰਮਾਕ ਨੇ ਫੇਸਬੁੱਕ 'ਤੇ ਕਿਹਾ ਕਿ ਉਸ ਸਥਾਨ 'ਤੇ ਸ਼ਕਤੀਸ਼ਾਲੀ ਮਿਜ਼ਾਈਲ ਨਾਲ ਹਮਲਾ ਕੀਤਾ ਜਾ ਰਿਹਾ ਹੈ ਜਿਥੇ (ਬਾਬੀ) ਯਾਰ ਸਮਾਰਕ ਹੈ।