ਯੂਕਰੇਨ ਤੋਂ ਭਾਰਤੀਆਂ ਨੂੰ ਲਿਆਉਣ ਲਈ ਵਿਸ਼ੇਸ਼ ਉਡਾਣ ਹੋਈ ਰਵਾਨਾ

by jaskamal

ਨਿਊਜ਼ ਡੈਸਕ : ਰੂਸ ਤੇ ਪੱਛਮੀ ਦੇਸ਼ਾਂ ਵਿਚਾਲੇ ਵਧਦੇ ਤਣਾਅ ਦਰਮਿਆਨ ਭਾਰਤ ਸਰਕਾਰ ਨੇ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਵੱਡਾ ਫੈਸਲਾ ਲਿਆ ਹੈ। ਭਾਰਤ ਅੱਜ ਭਾਰਤ-ਯੂਕਰੇਨ ਵਿਚਾਲੇ ਤਿੰਨ ਉਡਾਣਾਂ ਸੰਚਾਲਿਤ ਕਰਗਾ। ਯੂਕਰੇਨ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦੀ ਇਕ ਵਿਸ਼ੇਸ਼ ਉਡਾਣ ਅੱਜ ਸਵੇਰੇ ਰਵਾਨਾ ਹੋਈ।  

ਭਾਰਤ ਨੇ ਇਸ ਵਿਸ਼ੇਸ਼ ਆਪ੍ਰੇਸ਼ਨ ਲਈ 200 ਤੋਂ ਵੱਧ ਸੀਟਾਂ ਵਾਲਾ ਡਰੀਮਲਾਈਨਰ ਬੀ-787 ਜਹਾਜ਼ ਤਾਇਨਾਤ ਕੀਤਾ ਹੈ। ਇਹ ਅੱਜ ਰਾਤ ਦਿੱਲੀ 'ਚ ਉਤਰੇਗਾ। ਇਸ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਟਵੀਟ ਕੀਤਾ ਕਿ 22, 24 ਤੇ 26 ਫਰਵਰੀ 2022 ਨੂੰ ਭਾਰਤ-ਯੂਕਰੇਨ (ਬੋਰਿਸਪਿਲ ਇੰਟਰਨੈਸ਼ਨਲ ਏਅਰਪੋਰਟ) 3 ਉਡਾਣਾਂ ਦਾ ਸੰਚਾਲਨ ਕਰੇਗਾ, ਏਅਰ ਇੰਡੀਆ ਦੇ ਬੁਕਿੰਗ ਦਫਤਰਾਂ, ਵੈੱਬਸਾਈਟ, ਕਾਲ ਸੈਂਟਰਾਂ ਅਤੇ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਬੁਕਿੰਗ ਕਰੇਗਾ।