ਅਗਲੇ ਮਹੀਨੇ ਤੋਂ ਇੰਗਲੈਂਡ ਦੇ ਸਟੇਡੀਅਮਾਂ ਮੈਚ ਦੇਖ ਸਕਣਗੇ ਦਰਸ਼ਕ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : 2 ਦਸੰਬਰ ਨੂੰ ਇੰਗਲੈਂਡ 'ਚ ਜਾਰੀ 4 ਮਹੀਨਿਆਂ ਦਾ ਲੌਕਡਾਊਨ ਖ਼ਤਮ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਇੰਗਲੈਂਡ 'ਚ ਆਊਟਡੋਰ ਸਪੋਰਟਸ ਇਵੈਂਟ ਲਈ 4000 ਦਰਸ਼ਕਾਂ ਨੂੰ ਸਟੇਡੀਅਮਾਂ ਵਿੱਚ ਆਉਣ ਦੀ ਮਨਜ਼ੂਰੀ ਮਿਲ ਜਾਵੇਗੀ। ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ-19 ਦੀ ਰੋਕਥਾਮ ਲਈ ਨਵੇਂ ਕਦਮ ਚੁੱਕਦਿਆਂ ਲੌਕਡਾਊਨ ਦਾ ਐਲਾਨ ਕੀਤਾ ਸੀ।

ਇੱਕ ਰਿਪੋਰਟ ਅਨੁਸਾਰ ਘੱਟ ਚੁਣੌਤੀ ਵਾਲੇ ਇਲਾਕਿਆਂ 'ਚ ਵਧੇਰੇ 4000 ਦਰਸ਼ਕਾਂ ਨੂੰ ਸਟੇਡੀਅਮ 'ਚ ਦਾਖ਼ਲ ਹੋਣ ਦੀ ਮਨਜ਼ੂਰੀ ਹੋਵੇਗੀ ਜਦ ਕਿ ਦੂਜੇ ਦਰਜੇ ਦੇ ਖ਼ਤਰੇ ਵਾਲੇ ਇਲਾਕਿਆਂ 'ਚ 2000 ਲੋਕ ਸਟੇਡੀਅਮ 'ਚ ਆ ਸਕਣਗੇ। ਸਭ ਤੋਂ ਵੱਧ ਖ਼ਤਰੇ ਵਾਲੇ ਇਲਾਕੇ ਵਿੱਚ ਖੇਡ ਬਿਨਾਂ ਦਰਸ਼ਕਾਂ ਦੀ ਮੌਜੂਦਗੀ ਤੋਂ ਹੋਵੇਗਾ।ਦੱਸਣਯੋਗ ਹੈ ਕਿ ਇੰਗਲੈਂਡ ਵਿੱਚ ਅਲੀਟ ਸਪੋਰਟਸ ਇਵੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਸਟੇਡੀਅਮ 'ਚ ਦਰਸ਼ਕਾਂ ਦੇ ਆਉਣ 'ਤੇ ਅਜੇ ਮਨਾਹੀ ਹੈ।