ਮੋਗਾ : ਸ਼ਨਿਚਰਵਾਰ ਦੀ ਸਵੇਰ ਮੋਗਾ ਦੇ ਪ੍ਰੇਮ ਨਗਰ ਵਿਖੇ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦਾ ਪਤਾ ਲੱਗਾ ਹੈ। ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 5 ਵਜੇ ਦੇ ਕਰੀਬ ਮਹੁੱਲੇ ਦੇ ਗੁਰਜੀਤ ਨਾਮਕ ਵਿਅਕਤੀ ਨੂੰ ਪਤਾ ਲੱਗਾ ਕਿ ਸ੍ਰੀ ਗੁਟਕਾ ਸਾਹਿਬ ਦੇ ਅੰਗਾ ਦੀ ਬੇਅਦਬੀ ਹੋਈ ਹੈ।
ਉਸ ਨੇ ਤੁਰੰਤ ਥਾਣਾ ਨੰਬਰ ਦੋ 'ਚ ਜਾ ਕੇ ਦੱਸਿਆ ਤੇ ਮੌਕੇ 'ਤੇ ਥਾਣਾ ਮੁੱਖੀ ਸੁਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਏ। ਮੌਕੇ 'ਤੇ ਪਹੁੰਚੇ ਡੀਐੱਸਪੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਜਾਂਚ 'ਚ ਜੁੱਟ ਗਈ ਹੈ।

ਘਟਨਾ ਸਥਾਨ ਦੇ ਪਹੁੰਚੇ ਸਿੱਖ ਜਥੇਬੰਦੀਆਂ ਦੇ ਆਗੂ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਰਾਜਾ ਸਿੰਘ ਖੁਖਰਾਣਾ ਵੱਲੋਂ ਪ੍ਰੇਮ ਨਗਰ ਦੀ ਗਲੀ ਨੰਬਰ 1 ਤੇ 2 ਦੇ ਵਿਚਕਾਰ ਲੱਗੇ ਸੀਸੀਟੀ ਕੈਮਰੇ ਦੀ ਫੁਟੇਜ ਰਾਹੀਂ ਪਤਾ ਲੱਗਾ ਕਿ ਭੀਮ ਨਗਰ ਕੈਂਪ ਦਾ ਵਸਨੀਕ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਦੇ ਘਰ ਤੋਂ ਇਕ ਹੋਰ ਗੁਟਕਾ ਸਾਹਿਬ ਬਰਾਮਦ ਹੋਣ ਦਾ ਪਤਾ ਲੱਗਾ ਹੈ ਜਿਸ ਦੇ ਅੱਧੇ ਅੰਗਾਂ ਬੇਅਦਬੀ ਕੀਤੇ ਹੋਏ ਪ੍ਰਾਪਤ ਹੋਏ ਹਨ।



