ਕੋਲੰਬੋ , 29 ਅਪ੍ਰੈਲ ( NRI MEDIA )
ਫਿਦਾਇਨ ਹਮਲਿਆਂ ਤੋਂ ਬਾਅਦ ਸ਼੍ਰੀਲੰਕਾ ਸਰਕਾਰ ਦੇਸ਼ ਭਰ ਵਿੱਚ ਸਖਤੀ ਦਿਖਾ ਰਹੀ ਹੈ , ਸ਼੍ਰੀਲੰਕਾ ਸਰਕਾਰ ਨੇ ਕਿਸੇ ਵੀ ਤਰੀਕੇ ਨਾਲ ਚਿਹਰੇ ਨੂੰ ਢੱਕਣ ਤੇ ਪਾਬੰਦੀ ਲਗਾਈ ਗਈ ਹੈ , ਰਾਸ਼ਟਰਪਤੀ ਸਿਰੀਸੈਨਾ ਨੇ ਇਸ ਬਾਰੇ ਹੁਕਮ ਜਾਰੀ ਕੀਤੇ ਹਨ , ਰੀਸੈਨਾ ਨੇ ਕਿਹਾ ਕਿ ਉਸ ਨੇ ਐਮਰਜੈਂਸੀ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਚਿਹਰੇ ਤੇ ਕੁਝ ਪਹਿਨਣ 'ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਹੈ ਇਹ ਆਰਡਰ ਸੋਮਵਾਰ ਤੋਂ ਲਾਗੂ ਹੋਇਆ ਹੈ , ਰਾਸ਼ਟਰਪਤੀ ਦੇ ਦਫ਼ਤਰ ਦੇ ਬਿਆਨ ਅਨੁਸਾਰ - ਪਾਬੰਦੀਆਂ ਨੂੰ ਦੇਸ਼ ਦੀ ਸੁਰੱਖਿਆ ਨਾਲ ਜੋੜਿਆ ਗਿਆ ਹੈ ,21 ਅਪ੍ਰੈਲ ਨੂੰ ਸ੍ਰੀਲੰਕਾ ਵਿੱਚ ਧਮਾਕਿਆਂ ਵਿੱਚ 253 ਲੋਕ ਮਾਰੇ ਗਏ ਸਨ |
21 ਅਪ੍ਰੈਲ ਨੂੰ ਈਸਟਰ ਦੇ ਦਿਨ ਤੇ ਅੱਤਵਾਦੀ ਹਮਲੇ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਹਮਲਾਵਰਾਂ ਵਿੱਚ ਇੱਕ ਔਰਤ ਸੀ ਜਿਸਨੇ ਬੁਰਕੇ ਪਹਿਨਿਆ ਹੋਇਆ ਸੀ , ਉਦੋਂ ਤੋਂ ਸ੍ਰੀਲੰਕਾ ਵਿਚ ਬੁਰਕਾ ਪਾਉਣ ਤੇ ਪਾਬੰਦੀ ਬਾਰੇ ਚਰਚਾ ਕੀਤੀ ਜਾ ਰਹੀ ਸੀ , ਰਾਸ਼ਟਰਪਤੀ ਦੇ ਹੁਕਮ ਅਨੁਸਾਰ, ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚਿਹਰੇ ਨੂੰ ਢਕਣ ਵਾਲੇ ਹਰੇਕ ਕਿਸਮ ਦੇ ਕੱਪੜੇ ਪਹਿਨੇ ਸੋਮਵਾਰ ਤੋਂ ਪੂਰੀ ਤਰ੍ਹਾਂ ਨਾਲ ਪਾਬੰਦੀਸ਼ੁਦਾ ਕਰ ਦਿੱਤੇ ਗਏ ਹਨ |
ਹਾਲ ਹੀ ਵਿਚ ਸਥਾਨਕ ਮੁਸਲਿਮ ਧਾਰਮਿਕ ਆਗੂਆਂ ਨੇ ਔਰਤਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਚਿਹਰੇ ਨੂੰ ਨਾ ਢੱਕਣ , ਇਸਲਾਮੀ ਕੱਟੜਪੰਥੀਆਂ ਨੇ ਬੰਬ ਧਮਾਕਿਆਂ ਦੇ ਬਾਅਦ ਦੇਸ਼ ਦੇ ਮੁਸਲਿਮ ਭਾਈਚਾਰੇ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ , ਜਿਸ ਤੋਂ ਬਾਅਦ ਦੇਸ਼ ਦੇ ਮੁਸਲਿਮ ਭਾਈਚਾਰੇ ਵਿੱਚ ਖੌਫ ਦਾ ਮਾਹੌਲ ਹੈ |
ਪ੍ਰਧਾਨਮੰਤਰੀ ਰਾਨੀਲ ਵਿਕਰਮਸਿੰਘੇ ਨੇ ਕਿਹਾ ਕਿ ਸ੍ਰੀਲੰਕਾ ਦੀ ਫੌਜ ਨੇ ਈਸਟਰ ਤੇ ਹੋਏ ਫਿਦਾਇਨ ਧਮਾਕਿਆਂ ਵਿੱਚ ਸ਼ਾਮਲ ਮੁਸਲਿਮ ਕੱਟੜਪੰਥੀਆਂ ਦੇ ਵਿਰੁੱਧ ਮਜ਼ਬੂਤ ਕਾਰਵਾਈ ਕੀਤੀ ਜਾ ਰਹੀ ਹੈ , ਫੌਜ ਨੇ ਕਈ ਅੱਤਵਾਦੀਆਂ ਨੂੰ ਮਾਰਿਆ ਜਾਂ ਗ੍ਰਿਫਤਾਰ ਕੀਤਾ ਹੈ , ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਗ਼ੈਰਕਾਨੂੰਨੀ ਰਹਿ ਰਹੇ ਮੁਸਲਿਮ ਕੱਟੜਪੰਥੀਆਂ ਅਤੇ ਵਿਦੇਸ਼ੀ ਧਾਰਮਿਕ ਆਗੂਆਂ ਨਾਲ ਨਜਿੱਠਣ ਲਈ ਸਰਕਾਰ ਕੋਲ ਸਖਤ ਕਾਨੂੰਨ ਹੈ |



