ਸ਼੍ਰੀਲੰਕਾ ਬੰਬ ਧਮਾਕੇ : 7 ਆਤਮਘਾਤੀ ਹਮਲਾਵਰ ਕਾਬੂ

by

ਕੋਲੰਬੋ (ਵਿਕਰਮ ਸਹਿਜਪਾਲ) : ਸ਼੍ਰੀਲੰਕਾ ਵਿੱਚ ਇਸਲਾਮਿਕ ਸਮੂਹ, ਨੈਸ਼ਨਲ ਤੌਹੀਦ ਜਮਾਤ(ਐੱਨਟੀਜੇ)ਦੇ ਸੱਤ ਆਤਮਘਾਤੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੱਕੀਆਂ ਨੂੰ ਹਮਬਨਟੋਟਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕਥਿਤ ਰੂਪ ਨਾਲ ਇਹ ਜਹਿਰਾਨ ਹਾਸ਼ਿਮ ਦੇ ਨਜ਼ਦੀਕੀ ਸਹਿਯੋਗੀ ਹਨ। ਜਹਿਰਾਨ ਇਸਟਰ ਸੰਡੇ ਦੇ ਹਮਲੇ ਦਾ ਮੁੱਖ ਸਾਜ਼ਿਸ਼ਕਾਰ ਸੀ। ਹਮਲੇ ਵਿੱਚ 250 ਤੋਂ ਜ਼ਿਆਦਾ ਲੋਕ ਮਰੇ ਸਨ ਅਤੇ ਸੈਂਕੜੇ ਹੀ ਜਖ਼ਮੀ ਹੋਏ ਸਨ।ਜਾਣਕਾਰੀ ਮੁਤਾਬਕ ਸ਼ੱਕੀਆਂ ਨੂੰ ਹਾਸ਼ਿਮ ਦਾ ਇੱਕ ਛੋਟਾ ਭਾਈ ਹਮਬਨਟੋਟਾ ਵਿਖੇ ਲੈ ਕੇ ਆਇਆ ਸੀ।ਸ਼੍ਰੀਲੰਕਾ ਸਰਕਾਰ ਨੇ 21 ਅਪ੍ਰੈਲ ਦੇ ਹਮਲੇ ਲਈ ਐੱਨਟੀਜੇ ਨੂੰ ਜਿੰਮੇਵਾਰ ਠਹਿਰਾਇਆ ਹੈ|

ਜਿਸ ਦਾ ਕਥਿਤ ਤੌਰ 'ਤੇ ਇਸਲਾਮਿਕ ਸਟੇਟ ਨਾਲ ਸਬੰਧ ਹੈ, ਜਿਸ ਨੇ ਹਮਲੇ ਦੀ ਜਿੰਮੇਵਾਰੀ ਵੀ ਲਈ ਸੀ।ਖ਼ਬਰਾਂ ਮੁਤਾਬਕ ਬੈਟਿਕਾਲੋਆ ਸਥਿਤ ਜਿਆਨ ਚਰਚ ਵਿੱਚ ਖ਼ੁਦ ਨੂੰ ਬੰਬ ਨਾਲ ਉੜਾਉਣ ਵਾਲੇ ਮੁਹੰਮਦ ਨਾਸਿਰ, ਮੁਹੰਮਦ ਅਸਥ ਨੇ ਕਥਿਤ ਤੌਰ 'ਤੇ ਸਿੱਖਿਆ ਨਿਰਦੇਸ਼ ਮੁਹੱਈਆ ਕਰਵਾਏ ਸਨ। ਸ਼ੱਕੀਆਂ ਤੋਂ ਐੱਨਟੀਜੇ ਮਾਮਲਿਆਂ ਅਤੇ ਬੰਬ ਧਮਾਕਿਆਂ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛ-ਪੜਤਾਲ ਕੀਤੀ ਜਾਵੇਗੀ।ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਤਲਵਾਰਾਂ ਅਤੇ ਚਾਕੂਆਂ ਦਾ ਜ਼ਖ਼ੀਰਾ ਇੱਕ ਖ਼ੂਹ ਵਿੱਚੋਂ ਬਰਾਮਦ ਕੀਤਾ, ਜੋ ਮਲਿੰਗਾਵਟੇ ਸਥਿਤ ਆਰ.ਪ੍ਰੇਮਦਾਸਾ ਕ੍ਰਿਕਟ ਮੈਦਾਨ ਕੋਲ ਸਥਿਤ ਹੈ।