ਸਭ ਤੋਂ ਵੱਡੇ ਖਾਧ ਸੰਕਟ ਨਾਲ ਜੂਝ ਰਿਹੈ ਸ਼੍ਰੀਲੰਕਾ; ਹਜ਼ਾਰਾਂ ਰੁਪਏ ਦੀ ਕੀਮਤ ‘ਚ ਮਿਲ ਰਿਹੈ ਇਕ ਕਿਲੋ ‘ਦੁੱਧ’

by jaskamal

ਨਿਊਜ਼ ਡੈਸਕ : ਸ਼੍ਰੀਲੰਕਾ ਹੁਣ ਤੱਕ ਦੇ ਸਭ ਤੋਂ ਵੱਡੇ ਖਾਧ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ 'ਚ ਸਾਰੀਆਂ ਜ਼ਰੂਰੀ ਖਾਧ ਵਸਤਾਂ ਦੀ ਭਾਰੀ ਕਮੀ ਹੈ, ਜਿਸ ਨਾਲ ਮਹਿੰਗਾਈ ਉੱਚਤਮ ਪੱਧਰ 'ਤੇ ਪਹੁੰਚ ਗਈ ਹੈ। ਜਿੱਥੇ ਹੇਠਲੇ ਵਰਗ ਦੀ ਸਥਿਤੀ ਖਰਾਬ ਹੈ, ਉੱਥੇ ਨੌਕਰੀ ਕਰਨ ਵਾਲੇ ਵਰਗ ਦੀ ਹਾਲਤ ਵੀ ਚਿੰਤਾਜਨਕ ਹੈ। ਲੋਕ ਦੇਸ਼ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਹਨ। ਸ਼੍ਰੀਲੰਕਾ ਵਿਚ ਤਿੰਨ ਦਿਨਾਂ ਵਿਚ ਹੀ ਦੁੱਧ ਦੀਆਂ ਕੀਮਤਾਂ ਵਿਚ 250 ਸ਼੍ਰੀਲੰਕਾਈ ਰੁਪਏ ਦਾ ਉਛਾਲ ਆਇਆ ਹੈ।

ਸ਼੍ਰੀਲੰਕਾ ਵਿਚ ਦੁੱਧ ਦੀ ਭਾਰੀ ਕਮੀ ਹੋ ਗਈ ਹੈ। ਦੁੱਧ ਦੀ ਕਮੀ ਕਾਰਨ ਕੀਮਤਾਂ ਵਿਚ ਅਸਧਾਰਨ ਤੌਰ 'ਤੇ ਵਾਧਾ ਹੋਇਆ ਹੈ ਅਤੇ ਇਕ ਕਿਲੋ ਦੁੱਧ ਲਈ ਲੋਕਾਂ ਨੂੰ ਕਰੀਬ 2 ਹਜ਼ਾਰ ਰੁਪਏ (1,975 ਸ਼੍ਰੀਲੰਕਾਈ ਰੁਪਏ) ਦੇਣੇ ਪੈ ਰਹੇ ਹਨ। ਲੋਕ 400 ਗ੍ਰਾਮ ਦੁੱਧ ਖਰੀਦਣ ਲਈ 790 ਰੁਪਏ ਦੇ ਰਹੇ ਹਨ। ਦੁੱਧ ਦੀਆਂ ਕੀਮਤਾਂ ਵਿਚ ਸਿਰਫ ਤਿੰਨ ਦਿਨਾਂ ਵਿਚ ਹੀ 250 ਰੁਪਏ ਦਾ ਵਾਧਾ ਹੋਇਆ ਹੈ। ਇੰਨੀ ਮਹਿੰਗੀ ਕੀਮਤ ਚੁਕਾਉਣ ਦੇ ਬਾਵਜੂਦ ਵੀ ਲੋਕਾਂ ਨੂੰ ਦੁੱਧ ਨਹੀਂ ਮਿਲ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਵਿਚ ਸੋਨਾ ਲੱਭਣਾ ਸੋਖਾ ਹੈ ਪਰ ਦੁੱਧ ਲਈ ਘੰਟਿਆਂ ਤੱਕ ਭਟਕਣਾ ਪੈ ਰਿਹਾ ਹੈ। ਜਿਨ੍ਹਾਂ ਨੂੰ ਦੁੱਧ ਦੀ ਲੋੜ ਹੈ ਉਨ੍ਹਾਂ ਨੂੰ ਸਵੇਰ ਤੋਂ ਹੀ ਦੁਕਾਨਾਂ ਦੇ ਚੱਕਰ ਲਗਾਉਣੇ ਪੈਂਦੇ ਹਨ।