Cricket World Cup 2019 : ਕਾਰਡਿਫ ‘ਚ 6 ਸਾਲ ਬਾਅਦ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਹੋਣਗੇ ਆਹਮੋ ਸਾਹਮਣੇ

by mediateam

ਸਪੋਰਟਸ ਡੈਸਕ ਨਿਊਜ਼ੀਲੈਂਡ ਜੋ ਕੇ ਪਿਛਲੇ ਵਰਲਡ ਕੱਪ ਦੀ ਰਨਰਅਪ ਸ਼ਨੀਵਾਰ ਨੂੰ ਆਪਣੇ ਪਹਿਲੇ ਮੈਚ 'ਚ ਸ਼੍ਰੀਲੰਕਾ ਦੇ ਖਿਲਾਫ ਉਤਰੇਗੀ। ਇਸ ਮੈਦਾਨ 'ਤੇ ਦੋਹਾਂ ਵਿਚਾਲੇ ਇਕਮਾਤਰ ਮੁਕਾਬਲਾ ਜੂਨ 2013 'ਚ ਹੋਇਆ ਸੀ ਜੋ ਨਿਊਜ਼ੀਲੈਂਡ ਨੇ ਜਿੱਤਿਆ ਸੀ। ਨਿਊਜ਼ੀਲੈਂਡ ਦੇ ਵਨ ਡੇ ਦੇ ਆਖਰੀ ਪੰਜ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਟੀਮ ਨੇ ਚਾਰ 'ਚ ਜਿੱਤ ਹਾਸਲ ਕੀਤੀ ਹੈ ਜਦਕਿ ਇਕ 'ਚ ਹਾਰ ਉਸ ਨੂੰ ਹਾਰ ਮਿਲੀ ਹੈ। ਜਦਕਿ ਸ਼੍ਰੀਲੰਕਾ ਨੂੰ ਆਖਰੀ 9 ਮੈਚਾਂ 'ਚੋਂ ਇਕ 'ਚ ਜਿੱਤ ਮਿਲ ਸਕੀ ਹੈ ਅਤੇ ਅੱਠ 'ਚ ਹਾਰ ਮਿਲੀ ਹੈ। ਸ਼ਨੀਵਾਰ ਨੂੰ ਆਸਟ੍ਰੇਲੀਆ ਦਾ ਮੁਕਾਬਲਾ ਅਫਗਾਨਿਸਤਨ ਨਾਲ ਬ੍ਰਿਸਟਲ 'ਚ ਸ਼ਾਮਲ 6 ਵਜੇ ਹੋਵੇਗਾ।

ਨਿਊਜ਼ੀਲੈਂਡ:

ਰਾਸ ਟੇਲਰ: ਰਾਸ ਟੇਲਰ ਨੇ ਅਜੇ ਤੱਕ 20 ਸੈਂਕੜੇ ਲਗਾਏ ਹਨ। ਉੁਨ੍ਹਾਂ ਨੇ ਅਜੇ ਤੱਕ ਵਰਲਡ ਕੱਪ 'ਚ 652 ਦੌੜਾਂ ਬਣਾਈਆਂ ਹਨ। 

ਟ੍ਰੇਂਟ ਬੋਲਟ: ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਨੇ ਅਜੇ ਤਕ ਵਰਲਡ ਕੱਪ 'ਚ 22 ਵਿਕਟ ਲਏ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 21.1 ਦਾ ਹੈ।

ਸ਼੍ਰੀਲੰਕਾ:

ਲਸਿਥ ਮਲਿੰਗਾ: ਲਸਿਥ ਮਲਿੰਗਾ ਨੇ ਅਜੇ ਤਕ ਵਰਲਡ ਕੱਪ 'ਚ 43 ਵਿਕਟ ਝਟਕੇ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 23.8 ਦਾ ਹੈ। 

ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਮੈਚਾਂ ਦੇ ਰੋਮਾਂਚਕ ਅੰਕੜੇ :-

ਵਨ ਡੇ ਦੇ ਮੁਕਾਬਲੇ

ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਵਨ ਡੇ ਦੇ 98 ਮੁਕਾਬਲੇ ਹੋਏ ਹਨ ਜਿਸ 'ਚ ਨਿਊਜ਼ੀਲੈਂਡ ਨੇ 48 ਮੈਚ ਜਿੱਤੇ ਹਨ ਅਤੇ ਸ਼੍ਰੀਲੰਕਾ ਨੇ 41 ਮੈਚ ਜਿੱਤੇ ਹਨ।

ਵਰਲਡ ਕੱਪ ਦੇ 10 ਮੁਕਾਬਲੇ

ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ ਦੇ 10 ਮੁਕਾਬਲੇ ਹੋਏ ਹਨ ਜਿਸ 'ਚ ਨਿਊਜ਼ੀਲੈਂਡ ਨੇ ਚਾਰ ਮੈਚ ਜਿੱਤੇ ਹਨ ਅਤੇ ਸ਼੍ਰੀਲੰਕਾ ਨੇ 6 ਮੈਚ ਜਿੱਤੇ ਹਨ।

ਵਨ ਡੇ 'ਚ ਅੰਤਿਮ 5 ਮੁਕਾਬਲੇ

ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਵਨ ਡੇ ਦੇ ਅੰਤਿਮ 5 ਮੈਚ ਮੁਕਾਬਲਿਆਂ 'ਚ ਨਿਊਜ਼ੀਲੈਂਡ ਨੇ 4 ਮੈਚ ਜਿੱਤੇ ਹਨ ਜਦਕਿ ਸ਼੍ਰੀਲੰਕਾ ਨੇ 1 ਮੈਚ ਜਿੱਤਿਆ ਹੈ।


ਹੋਰ ਨਵੀ ਖ਼ਬਰਾਂ ਲਈ ਜੁੜੇ ਰਹੋ United NRI POST ਦੇ ਨਾਲ