ਸ੍ਰੀਲੰਕਾ ਦੀ ਜੇਲ੍ਹ ‘ਚ ਪੁਲਿਸ ਨਾਲ ਭਿੜੇ ਕੈਦਿ, 8 ਦੀ ਮੌਤ 59 ਜ਼ਖਮੀ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਬਾਹਰੀ ਖੇਤਰ ਵਿੱਚ ਸਥਿਤ ਇੱਕ ਜੇਲ੍ਹ ਵਿੱਚ ਐਤਵਾਰ ਨੂੰ ਕੈਦਿਆਂ ਅਤੇ ਜੇਲ੍ਹ ਅਧਿਕਾਰੀਆਂ ਦੇ ਵਿਚਕਾਰ ਉਦੋਂ ਸੰਘਰਸ਼ ਸ਼ੁਰੂ ਹੋਇਆ ਜਦੋਂ ਕੁਝ ਕੈਦਿਆਂ ਨੇ ਦਰਵਾਜ਼ੇ ਨੂੰ ਜ਼ਬਰਦਸਤੀ ਖੋਲ੍ਹਿਆ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ਮਗਰੋਂ ਪੁਲਿਸ ਨੂੰ ਬਲ ਦੀ ਵਰਤੋਂ ਕਰਨੀ ਪਈ। ਇਸ ਝੜਪ ਵਿੱਚ ਘੱਟੋ-ਘੱਟ 8 ਕੈਦਿਆਂ ਦੀ ਮੌਤ ਹੋ ਗਈ ਅਤੇ 59 ਫੱਟੜ ਹੋ ਗਏ। ਪੁਲਿਸ ਬੁਲਾਰੇ ਅਜੀਨ ਰੋਹਾਨਾ ਨੇ ਸੋਮਵਾਰ ਨੂੰ ਦੱਸਿਆ ਕਿ ਕੋਲੰਬੋ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਮਹਾਰਾ ਜੇਲ੍ਹ ਵਿੱਚ ਕੈਦਿਆਂ ਨੇ ਦੰਗਾ ਕੀਤਾ ਅਤੇ ਹਾਲਾਤ ਨੂੰ ਕਾਬੂ ਵਿੱਚ ਕਰਨ ਦੇ ਲਈ ਜੇਲ੍ਹ ਅਧਿਕਾਰੀਆਂ ਨੇ ਕਦਮ ਚੁੱਕਣੇ ਪਏ। ਦਰਅਸਲ ਸ੍ਰੀਲੰਕਾ ਦੀ ਯੋਗਤਾ ਤੋਂ ਵੱਧ ਭਰੀ ਜੇਲ੍ਹਾਂ ਵਿੱਚ ਕੈਦਿਆਂ ਵਿੱਚ ਕੋਰੋਨਾ ਲਾਗ ਦੇ ਮਧੇਨਜ਼ਰ ਅਸੰਤੋਸ਼ ਵੱਧ ਰਿਹਾ ਹੈ।

ਜੇਲ੍ਹਾਂ ਵਿੱਚ ਕੋਰੋਨਾ ਲਾਗ ਦੇ ਮਾਮਲੇ ਵਧ ਰਹੇ ਹਨ ਜਿਸ ਕਾਰਨ ਕਈ ਜੇਲ੍ਹਾਂ ਵਿੱਚ ਕੈਦਿਆ ਨੇ ਹਾਲ ਹੀ ਹਫਤਿਆਂ ਵਿੱਚ ਪ੍ਰਦਰਸ਼ਨ ਕੀਤਾ।ਰੋਹਾਨਾ ਨੇ ਕਿਹਾ ਕਿ ਇਸ ਘਟਨਾ ਵਿੱਚ ਦੋ ਜੇਲ੍ਹਰ ਸਮੇਤ ਘੱਟੋ-ਘੱਟ 59 ਲੋਕ ਫੱਟੜ ਹੋ ਗਏ ਹਨ ਜਿਨ੍ਹਾਂ ਨੂੰ ਨੇੜੇ ਦੇ ਰਾਗਮਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।