ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀਲੰਕਾ SC ਦੇ ਜੱਜ ਤੇ ਇੰਗਲੈਂਡ ਦੇ ਲੰਡਨ HC ਦੇ ਜੱਜ ਹੋਏ ਨਤਮਸਤਕ

by mediateam

ਅੰਮਿ੍ਤਸਰ (ਇੰਦਰਜੀਤ ਸਿੰਘ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀਲੰਕਾ ਸੁਪਰੀਮ ਕੋਰਟ ਦੇ ਜੱਜ ਪੀ ਪਦਮਨ ਸਰਸੇਨਾ ਤੇ ਇੰਗਲੈਂਡ ਦੇ ਲੰਡਨ ਹਾਈ ਕੋਰਟ ਦੇ ਜੱਜ ਬੀਬੀ ਪਰਮਜੀਤ ਕੌਰ (ਡੇਮ ਬੌਬੀ ਚੀਮਾ) ਨੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਾਲ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਤੇ ਹਰੀ ਨਾਮ ਸਿੰਘ ਖ਼ਾਲਸਾ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਸਾਂਝੇ ਤੌਰ 'ਤੇ ਗੁਰੂ ਬਖ਼ਸ਼ਿਸ਼ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। 

ਇਸ ਮੌਕੇ ਸ੍ਰੀਲੰਕਾ ਸੁਪਰੀਮ ਕੋਰਟ ਦੇ ਜੱਜ ਪੀ. ਪਦਮਨ ਸਰਸੇਨਾ ਨੇ ਕਿਹਾ ਕਿ ਵਿਸ਼ਵ ਦੇ ਮਹਾਨ ਰੂਹਾਨੀ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਉਨ੍ਹਾਂ ਨੂੰ ਬੇਹੱਦ ਪ੍ਰਸੰਨਤਾ ਹੋਈ ਹੈ। ਇਹ ਵਿਸ਼ਵ ਦੇ ਲੋਕਾਂ ਲਈ ਮਾਨਸਿਕ ਸ਼ਾਂਤੀ ਦਾ ਸੋਮਾ ਹੈ।ਇਸ ਦੌਰਾਨ ਲੰਡਨ ਹਾਈ ਕੋਰਟ ਦੀ ਜੱਜ ਡੇਮ ਬੌਬੀ ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਪਾਵਨ ਅਸਥਾਨ 'ਤੇ ਨਤਮਸਤਕ ਹੋਣ ਦਾ ਅਨੁਭਵ ਪ੍ਰੇਰਣਾ ਤੇ ਉਤਸ਼ਾਹ ਵਾਲਾ ਹੈ। ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਹੈ। 

ਲੰਡਨ ਹਾਈ ਕੋਰਟ ਦੀ ਜੱਜ ਨੇ ਆਪਣੀ ਫੇਰੀ ਨੂੰ ਯਾਦਗਾਰੀ ਤੇ ਨਾਭੁੱਲਣਯੋਗ ਦੱਸਿਆ।ਇਸੇ ਦੌਰਾਨ ਪੁੱਜੀਆਂ ਸ਼ਖ਼ਸੀਅਤਾਂ ਨੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ, ਸੂਚਨਾ ਅਧਿਕਾਰੀ ਅੰਮਿ੍ਤਪਾਲ ਸਿੰਘ ਆਦਿ ਮੌਜੂਦ ਸਨ।

More News

NRI Post
..
NRI Post
..
NRI Post
..