ਮਿਲਟਰੀ ਸਟੇਸ਼ਨ ‘ਚ ਹੋਈ ਫਾਇਰਿੰਗ ਨੂੰ ਲੈ ਕੇ SSP ਦਾ ਵੱਡਾ ਬਿਆਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਦੇ ਮਿਲਟਰੀ ਸਟੇਸ਼ਨ 'ਚ ਅੱਜ ਸਵੇਰੇ 4 ਵਜੇ ਫਾਇਰਿੰਗ ਹੋਈ ਹੈ। ਇਸ ਫਾਇਰਿੰਗ ਦੌਰਾਨ 4 ਤੋਂ ਵੱਧ ਜਵਾਨਾਂ ਦੀ ਮੌਤ ਹੋ ਗਈ। ਬਠਿੰਡਾ ਦੇ SSP ਗੁਲਨੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਦਾ ਕੋਈ ਅੱਤਵਾਦੀ ਸੰਗਠਨ ਨਾਲ ਮੇਲ ਸਾਹਮਣੇ ਨਹੀ ਆਇਆ ਪਰ ਫਿਰ ਵੀ ਹਰ ਪਹਿਲੂ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ਅਨੁਸਾਰ ਇਹ ਫੋਜ ਦਾ ਆਪਸੀ ਮਾਮਲਾ ਜਾਪ ਰਿਹਾ ਹੈ । ਫਿਲਹਾਲ ਇਸ ਦਾ ਅਜੇ ਪਤਾ ਨਹੀ ਲੱਗ ਸਕਿਆ ਹੈ ਪਰ ਅਧਿਕਾਰੀਆਂ ਵਲੋਂ ਇਲਾਕੇ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ , ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ 1 ਰਾਈਫਲ ਤੇ 28 ਗੋਲੀਆਂ ਵੀ ਗਾਇਬ ਹੋਈਆਂ ਸਨ ।