Budget 2020: 1 ਫਰਵਰੀ ਨੂੰ ਪੇਸ਼ ਹੋਵੇਗਾ ਬਜਟ, ਸ਼ਨੀਵਾਰ ਹੋਣ ਦੇ ਬਾਵਜੂਦ ਖੁੱਲਿਆ ਰਹੇਗਾ ਸ਼ੇਅਰ ਬਾਜ਼ਾਰ

by mediateam

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ 1 ਫਰਵਰੀ ਨੂੰ ਆਪਣਾ ਦੂਜਾ ਬਜਟ ਪੇਸ਼ ਕਰਨਗੇ। ਇਸ ਦਿਨ ਸ਼ਨੀਵਾਰ ਹੈ ਪਰ ਸ਼ੇਅਰ ਬਾਜ਼ਾਰ ਖੁੱਲਾ ਰਹੇਗਾ। ਆਮਤੌਰ 'ਤੇ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰਹਿੰਦਾ ਹੈ ਪਰ ਇਸ ਦਿਨ ਬਜਟ ਪੇਸ਼ ਹੋਣ ਕਾਰਨ ਬੀਐਸਈ ਅਤੇ ਐਨਐਸਈ ਖੁੱਲੇ ਰਹਿਣਗੇ।

ਬਜਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਮੰਨੇ ਪ੍ਰਮੰਨੇ ਅਰਥਸਾਸ਼ਤਰੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਵੀਰਵਾਰ ਨੂੰ ਵੀ ਮੋਦੀ ਨੇ ਨੀਤੀ ਕਮਿਸ਼ਨ ਦੇ ਚੇਅਰਮੈਨ, ਇੰਡਸਟਰੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਦੇਸ਼ ਦੀ ਅਰਥ ਵਿਵਸਥਾ ਨੂੰ ਅੱਗੇ ਵਧਾਉਣ ਸਬੰਧੀ ਕਈ ਜ਼ਰੂਰੀ ਮੁੱਦਿਆਂ 'ਤੇ ਚਰਚਾ ਕੀਤੀ ਗਈ। ਨਿਰਮਲਾ ਸੀਤਾਰਮਣ ਪਹਿਲਾਂ ਹੀ ਸੰਕੇਤ ਦੇ ਚੁੱਕੀ ਹੈ ਕਿ ਪਰਸਨਲ ਇਨਕਮ ਟੈਕਸ ਵਿਚ ਕਟੌਤੀ ਹੋ ਸਕਦੀ ਹੈ।

ਦੱਸ ਦੇਈਏ ਕਿ ਇਸ ਵਾਰ ਵੀਕੈਂਡ 'ਤੇ ਸੱਤ ਛੁੱਟੀਆਂ ਹਨ ਅਜਿਹੇ ਵਿਚ ਦਲਾਲ ਸਟਰੀਟ 'ਤੇ ਸਟਾਕ ਵਪਾਰੀਆਂ ਨੂੰ ਪਿਛਲੇ ਸਾਲ ਨਾਲੋਂ 2020 ਵਿਚ ਪੰਜ ਛੁੱਟੀਆਂ ਘੱਟ ਮਿਲਣਗੀਆਂ ਕੁਲ ਮਿਲਾ ਕੇ 2020 ਵਿਚ ਬੀਐਸਈ ਅਤੇ ਐਨਐਸਈ ਵਿਚ ਵੀਕੈਂਡ ਨੂੰ ਛੱਡ ਕੇ 12 ਛੁੱਟੀਆਂ ਹਨ। ਇਸ ਮਹੀਲੇ ਸ਼ੇਅਰ ਮਾਰਕਿਟ ਵਿਚ ਵੱਖਰੀ ਕੋਈ ਛੁੱਟੀ ਨਹੀਂ ਹੈ। ਫਰਵਰੀ ਵਿਚ 21 ਤਰੀਕ ਦੀ ਮਹਾਸ਼ਿਵਰਾਤਰੀ ਕਾਰਨ ਬਾਜ਼ਾਰ ਬੰਦ ਰਹੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..