ਰੂਸ-ਯੂਕਰੇਨ ਤਣਾਅ ਦਰਮਿਆਨ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਜਾਣੋ ਅੰਕੜੇ

by jaskamal

ਨਿਊਜ਼ ਡੈਸਕ : ਸ਼ੇਅਰ ਬਾਜ਼ਾਰ 'ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਇਕ ਹਜ਼ਾਰ ਅੰਕ ਡਿੱਗ ਕੇ 56,727 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਨਿਵੇਸ਼ਕਾਂ ਨੂੰ ਪਹਿਲੇ ਹੀ ਮਿੰਟ 'ਚ 5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਸਾਰੇ 30 ਸ਼ੇਅਰ ਹੇਠਾਂ ਕਾਰੋਬਾਰ ਕਰ ਰਹੇ ਹਨ। ਸਭ ਦੀ ਗਿਰਾਵਟ ਸਿਰਫ਼ ਇਕ ਪ੍ਰਤੀਸ਼ਤ ਤੋਂ ਵੱਧ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਸੋਮਵਾਰ ਨੂੰ 257.27 ਲੱਖ ਕਰੋੜ ਰੁਪਏ ਦੇ ਮੁਕਾਬਲੇ 252.27 ਲੱਖ ਕਰੋੜ ਰੁਪਏ ਹੈ।

ਟਾਪ ਲੂਜ਼ਰਜ਼

ਡਾ. ਰੈੱਡੀ,ਲਾਰਸਨ ਐਂਡ ਟੂਬਰੋ, ਟੈਕ ਮਹਿੰਦਰਾ, ਐਚਡੀਐਫਸੀ, ਇੰਡਸਇੰਡ ਬੈਂਕ, ਟੀਸੀਐਸ, ਏਸ਼ੀਅਨ ਪੇਂਟਸ, ਬਜਾਜ ਫਿਨਸਰਵ,ਬਜਾਜ ਫਾਈਨਾਂਸ, ਟਾਟਾ ਸਟੀਲ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਇਨਫੋਸਿਸ, ਐਚਡੀਐਫਸੀ ਬੈਂਕ, ਏਅਰਟੈੱਲ, ਪਾਵਰਗਰਿਡ, ਐਚਸੀਐਲ ਟੈਕ, ਟਾਈਟਨ, ਅਲਟਰਾਟੈਕ ਸੀਮੈਂਟ, ਐੱਨਟੀਪੀਸੀ, ਵਿਪਰੋ ,ਕੋਟਕ ਬੈਂਕ, ਨੇਸਲੇ, ਮਾਰੂਤੀ, ਰਿਲਾਇੰਸ ਇੰਡਸਟਰੀਜ਼, ਆਈਟੀਸੀ ਤੇ ਮਹਿੰਦਰਾ

ਨਿਫਟੀ ਦਾ ਹਾਲ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 16,847 'ਤੇ ਖੁੱਲ੍ਹਿਆ ਅਤੇ ਹੁਣ 278 ਅੰਕ ਡਿੱਗ ਕੇ 16,927 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ 4 ਪ੍ਰਮੁੱਖ ਸੂਚਕਾਂਕ ਨੈਕਸਟ 50, ਮਿਡਕੈਪ, ਵਿੱਤੀ ਅਤੇ ਬੈਂਕਿੰਗ ਡੇਢ ਫੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ। ਨਿਫਟੀ ਦੇ 50 'ਚੋਂ 49 ਸਟਾਕ ਗਿਰਾਵਟ 'ਚ ਹਨ।