ਦੇਹ ਵਪਾਰ ਦਾ ਧੰਦਾ ਕਰਨ ਤੋਂ ਰੋਕਣਾ ਪਤੀ ਨੂੰ ਪਿਆ ਮਹਿੰਗਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਲੋਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਹਿਲਾ ਨੇ ਆਪਣੀ ਪੁੱਤ ਨਾਲ ਮਿਲ ਕੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਸਭ ਨੂੰ ਕਿਹਾ ਕਿ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ ਹੈ ਪਰ ਮਹਿਲਾ ਦੇ ਦਿਓਰ ਨੇ ਇਸ ਨੂੰ ਕਤਲ ਦੱਸਿਆ। ਜਿਸ ਤੋਂ ਬਾਅਦ ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ,ਜਿਸ ਤੋਂ ਸਾਰਾ ਪਰਦਾਫਾਸ਼ ਹੋਇਆ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪਤਨੀ ਪਰਮਜੀਤ ਕੌਰ ਨੇ ਪਰਿਵਾਰਿਕ ਮੈਬਰਾਂ ਨੂੰ ਕਿਹਾ ਕਿ ਜਸਵੀਰ ਸਿੰਘ ਨੂੰ ਕੈਂਸਰ ਹੋਇਆ ਹੈ । ਅੰਤਿਮ ਸੰਸਕਾਰ ਦੀ ਤਿਆਰੀ ਮ੍ਰਿਤਕ ਦੀ ਪਤਨੀ ਨੇ ਕੀਤੀ ਸੀ ਪਰ ਮ੍ਰਿਤਕ ਦੇ ਭਰਾ ਹਰਨੇਕ ਸਿੰਘ ਨੇ ਇਸ ਨੂੰ ਕੁਦਰਤੀ ਮੌਤ ਨਹੀਂ ਸਗੋਂ ਕਤਲ ਦਾ ਮਾਮਲਾ ਦੱਸਿਆ।

ਉਸ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਗਿਆ ਹੋਇਆ ਸੀ ਤੇ ਭਤੀਜੇ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਦੇ ਪਿਤਾ ਜਸਵੀਰ ਸਿੰਘ ਦੀ ਕੈਂਸਰ ਕਾਰਨ ਮੌਤ ਹੋ ਗਈ ਹੈ ਤੇ ਜਲਦੀ ਹੀ ਉਨ੍ਹਾਂ ਦਾ ਸੰਸਕਾਰ ਕੀਤਾ ਜਾਵੇਗਾ ਪਰ ਉਸ ਨੂੰ ਸ਼ੱਕ ਸੀ ਕਿ ਜਸਵੀਰ ਦਾ ਕਤਲ ਉਸ ਦੀ ਭਾਬੀ ਨੇ ਹੀ ਕੀਤਾ ਹੈ । ਹਰਨੇਕ ਸਿੰਘ ਨੇ ਕਿਹਾ ਕਿ ਭਰਜਾਈ ਘਰ ਵਿਚ ਦੇਹ ਵਾਪਰ ਦਾ ਧੰਦਾ ਕਰਵਾਉਂਦੀ ਸੀ।

ਇਸ ਮਾਮਲੇ ਸਬੰਧੀ ਪਰਮਜੀਤ ਕੌਰ ਖ਼ਿਲਾਫ਼ ਮਾਮਲਾ ਦਰਜ਼ ਹੈ ਤੇ ਜਸਵੀਰ ਸਿੰਘ ਇਸ ਦਾ ਵਿਰੋਧ ਕਰਦਾ ਸੀ। ਜਿਸ ਕਾਰਨ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੇ ਗਲੇ 'ਤੇ ਰੱਸੀ ਨਾਲ ਗਲਾ ਘੁੱਟਣ ਤੇ ਹੋਰ ਸੱਟਾਂ ਦੇ ਨਿਸ਼ਾਨ ਮਿਲੇ ਸਨ । ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..