ਤੇਜ਼ ਤੂਫਾਨ ਕਾਰਨ ਇਕ ਬੱਚੇ ਸਮੇਤ 3 ਲੋਕਾਂ ਦੀ ਹੋਈ ਮੌਤ

by mediateam
ਅਮਰੀਕਾ 'ਚ ਭਿਆਨਕ ਤੂਫ਼ਾਨ ਡੋਰੀਅਨ ਦੀ ਸ਼ੰਕਾ ਨੂੰ ਵੇਖਦਿਆਂ ਫਲੋਰੀਡਾ ਤੇ ਜਾਰਜੀਆ ਸੂਬਿਆਂ 'ਚ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅਮਰੀਕਾ ਵੱਲ ਵਧ ਰਿਹਾ ਤੂਫ਼ਾਨ ਬਹਾਮਾਸ ਦੇ ਕਰੀਬ ਪਹੁੰਚ ਚੁੱਕਾ ਹੈ। ਅਮਰੀਕਾ ਦੇ ਨੈਸ਼ਨਲ ਹਰੀਕੇਨ ਸੈਂਟਰ (ਐੱਨਐੱਚਸੀ) ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੂਫ਼ਾਨ ਵਿਚ ਡੇਢ ਸਾਲਾਂ ਦਾ ਬੱਚਾ ਸ਼ਿਕਾਰ  ਹੋਇਆ,ਮਿਲੀ ਜਾਣਕਾਰੀ ਦੇ ਮੁਤਾਵਾਕ ਇਕ ਦਿਨ ਪਹਿਲਾ ਵੀ  ਤਿੰਨ ਲੋਕਾਂ ਦੇ ਮੌਤ ਹੋਏ ਸੀ ਇਸ ਭਿਆਨਕ ਤੂਫ਼ਾਨ ਦੇ ਨਾਲ ,ਤੂਫ਼ਾਨ ਦੇ ਖ਼ਤਰੇ ਨੂੰ ਵੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਆਪਣੀ ਪੋਲੈਂਡ ਯਾਤਰਾ ਰੱਦ ਕਰ ਦਿੱਤੀ ਹੈ। ਉਨ੍ਹਾਂ ਦੇ ਸਥਾਨ 'ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਪੋਲੈਂਡ ਦੌਰੇ 'ਤੇ ਜਾਣਗੇ। ਟਰੰਪ ਨੇ ਕਿਹਾ ਕਿ ਉਹ ਵਾਸ਼ਿੰਗਟਨ 'ਚ ਰਹਿੰਦੇ ਹੋਏ ਤੂਫ਼ਾਨ ਦੌਰਾਨ ਰਾਹਤ ਤੇ ਬਚਾਅ ਕਾਰਜ ਦੀ ਨਿਗਰਾਨੀ ਖ਼ੁਦ ਕਰਨਗੇ।