CM Mann ਤੇ Kejriwal ਦਾ MP ‘ਚ ਤੂਫ਼ਾਨੀ ਦੌਰਾ, ਦਿੱਤੇ ਵੱਡੇ ਬਿਆਨ

by jaskamal

ਪੱਤਰ ਪ੍ਰੇਰਕ : ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਦਾ ਤੂਫਾਨੀ ਦੌਰਾ ਜਾਰੀ ਹੈ। ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਪਹੁੰਚੇ, ਜਿਥੇ ਦੋਵਾਂ ਦਿੱਗਜਾਂ ਨੇ ਵਿਸ਼ਾਲ ਰੋਡ ਸ਼ੋਅ ਕੀਤਾ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਭਾਜਪਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਦੇ ਨਾਲ ਹੀ ਈਡੀ ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਵੀ ਤੰਜ਼ ਕੱਸਿਆ।

https://twitter.com/AamAadmiParty/status/1720049918025630156?ref_src=twsrc%5Etfw%7Ctwcamp%5Etweetembed%7Ctwterm%5E1720049918025630156%7Ctwgr%5E5784514a2078e939f41701795eb24b260aeee3c6%7Ctwcon%5Es1_&ref_url=https%3A%2F%2Fwww.etvbharat.com%2Fpunjabi%2Fpunjab%2Fbharat%2Fdelhi-and-punjab-cm-in-mp-arvind-kejriwal-target-bjp-in-singrauli-delhi-cm-said-how-many-kejriwals-will-you-arrest%2Fpb20231102212016378378172

ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਮਪੀ ਤੋਂ ਆਮ ਆਦਮੀ ਪਾਰਟੀ ਦੀ ਸੂਬਾ ਪ੍ਰਧਾਨ ਰਾਣੀ ਅਗਰਵਾਲ ਦੇ ਸਮਰਥਨ 'ਚ ਰੋਡ ਸ਼ੋਅ ਕਰਨ ਲਈ ਇਥੇ ਪਹੁੰਚੇ ਸਨ। ਇਸ ਦੌਰਾਨ ਜਨਤਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਦਾ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ "ਨਾ ਅਸੀਂ ਖਾਵਾਂਗੇ ਅਤੇ ਨਾ ਹੀ ਕਿਸੇ ਨੂੰ ਖਾਣ ਦਿਆਂਗੇ"। ਅਸੀਂ ਦਿੱਲੀ ਵਿੱਚ ਸਿੱਖਿਆ, ਸਿਹਤ ਅਤੇ ਵਿਕਾਸ ਵਿੱਚ ਜਿੰਨਾ ਕੰਮ ਕੀਤਾ ਹੈ, ਉਨ੍ਹਾਂ ਕਿਸੇ ਪਾਰਟੀ ਨੇ ਨਹੀਂ ਕੀਤਾ। ਇਸ ਕਾਰਨ ਉਹ ਸਾਡੇ ਨਾਲ ਈਰਖਾ ਕਰਦੇ ਹਨ ਅਤੇ 'ਆਪ' ਨੂੰ ਤਬਾਹ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਇਸ ਦੌਰਾਨ ਭਗਵੰਤ ਮਾਨ ਨੇ ਵੀ ਭਾਰਤੀ ਜਨਤਾ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਿੰਗਰੌਲੀ ਆਏ ਤਾਂ ਦੇਖਿਆ ਕਿ ਕਿੰਨੇ ਪਾਵਰ ਪਲਾਂਟ ਅਤੇ ਕਿੰਨੀਆਂ ਕੋਲੇ ਦੀਆਂ ਖਾਣਾਂ ਹੋਣ ਦੇ ਬਾਵਜੂਦ ਇੱਥੇ ਲੋਕਾਂ ਨੂੰ ਸਹੂਲਤਾਂ ਨਹੀਂ ਹਨ। ਜਦੋਂਕਿ ਮੱਧ ਪ੍ਰਦੇਸ਼ ਸਿੰਗਰੌਲੀ ਦੀ ਵੀ ਬਿਜਲੀ ਵੇਚ ਰਿਹਾ ਹੈ। ਅਸੀਂ ਦਿੱਲੀ ਵਿੱਚ ਬਿਜਲੀ ਖਰੀਦ ਕੇ ਆਮ ਲੋਕਾਂ ਨੂੰ ਮੁਫਤ ਦੇਣ ਦਾ ਕੰਮ ਕੀਤਾ ਹੈ। ਜੇਕਰ ਅਜਿਹੀ ਸਥਿਤੀ ਵਿੱਚ ਸਾਨੂੰ ਜਨਤਾ ਦਾ ਅਸ਼ੀਰਵਾਦ ਮਿਲਦਾ ਹੈ ਤਾਂ ਆਮ ਆਦਮੀ ਪਾਰਟੀ ਦਿੱਲੀ ਦੇ ਮਾਡਲ 'ਤੇ ਸਿੰਗਰੌਲੀ ਅਤੇ ਮੱਧ ਪ੍ਰਦੇਸ਼ ਦੇ ਵਿਕਾਸ ਲਈ ਤਿਆਰ ਰਹੇਗੀ।