ਸਵਿਟਜ਼ਰਲੈਂਡ ਮਹਿਲਾ ਸੈਨਿਕਾਂ ਦੇ ਕਪੜਿਆਂ ਨੂੰ ਲੈ ਸਰਕਾਰ ਦਾ ਅਜੀਬੋ-ਗ਼ਰੀਬ ਫ਼ੈਸਲਾ

by vikramsehajpal

ਸਵਿਟਜ਼ਰਲੈਂਡ(ਦੇਵ ਇੰਦਰਜੀਤ) : ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ ਤੋਂ ਬਾਅਦ ਸਵਿਟਜ਼ਰਲੈਂਡ ’ਚ ਪਹਿਲੀ ਵਾਰ ਮਹਿਲਾ ਸੈਨਿਕਾਂ ਨੂੰ ਮਹਿਲਾਵਾਂ ਦੇ ਅੰਡਰਵਿਅਰ ਪਾਉਣ ਲਈ ਦਿੱਤੇ ਜਾਣਗੇ ਕਿਉਂਕਿ ਆਰਮੀ ’ਚ ਜ਼ਿਆਦਾਤਰ ਮਹਿਲਾਵਾਂ ਦੀ ਭਾਗੀਦਾਰੀ ਵੱਧ ਗਈ ਹੈ। ਹਾਲੇ ਮਹਿਲਾ ਸੈਨਿਕਾਂ ਨੂੰ ਮਰਦਾਂ ਦੇ ਅੰਡਰਵਿਅਰ ਦਿੱਤੇ ਜਾਂਦੇ ਹਨ ਪਰ ਹੁਣ ਗਰਮ ਤੇ ਠੰਡੇ ਮੌਸਮ ਲਈ ਮਹਿਲਾਵਾਂ ਦੇ ਅੰਡਰਗਾਰਮੈਂਟਸ ਦੇ ਦੋ ਵੱਖ-ਵੱਖ ਸੇਟੋਂ ਦਾ ਪ੍ਰੀਖਣ ਅਗਲੇ ਮਹੀਨੇ ਸ਼ੁਰੂ ਹੋਣ ਵਾਲਾ ਹੈ।

ਦੁਨੀਆਂ ਦੇ ਵਿਕਸਿਤ ਦੇਸ਼ਾਂ ’ਚ ਜਾਣ ਵਾਲੇ ਸਵਿਟਜ਼ਰਲੈਂਡ ਵਿਚ, ਜਿੱਥੇ ਲੰਬੇ ਸਮੇਂ ਬਾਅਦ ਹੁਣ ਸਵਿਟਜ਼ਰਲੈਂਡ ਸਰਕਾਰ ਇਸ ਵਿਵਸਥਾ ’ਚ ਬਦਲਾਅ ਕਰਨ ਜਾ ਰਹੀ ਹੈ। ਸਵਿਟਜ਼ਰਲੈਂਡ ’ਚ ਸੈਨਾ ’ਚ ਤੈਨਾਤ ਮਹਿਲਾਵਾਂ ਨੂੰ ਮਰਦਾਂ ਦੇ ਅੰਡਰਗਾਰਮੇਂਟਸ ਪਾਉਣੇ ਪੈਂਦੇ ਹਨ ਤੇ ਇਹ ਵਿਵਸਥਾ ਦੇਸ਼ ’ਚ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਪਰ ਹੁਣ ਸਵਿਟਜ਼ਰਲੈਂਡ ’ਚ ਜਿਵੇਂ-ਜਿਵੇਂ ਸੈਨਾ ’ਚ ਮਹਿਲਾ ਸੈਨਿਕਾਂ ਦੀ ਭਾਗੀਦਾਰੀ ਵੱਧਦੀ ਜਾ ਰਹੀ ਹੈ ਤਾਂ ਇਸ ਵਿੱਚ ਬਦਲਾਵਾਂ ਦੀ ਮੰਗ ਵੀ ਹੋਣ ਲੱਗੀ ਸੀ ਤੇ ਹੁਣ ਹਾਲ ਹੀ ਵਿਚ ਸਵਿਟਜ਼ਰਲੈਂਡ ਸਰਕਾਰ ਨੇ ਇਸ ਵਿਵਸਥਾ ਨੂੰ ਖ਼ਤਮ ਕਰਨ ਦੇ ਸਬੰਧ ’ਚ ਆਦੇਸ਼ ਜਾਰੀ ਕੀਤੇ ਹਨ।

ਸਵਿਟਜ਼ਰਲੈਂਡ ਦੀ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਸੈਨਾ ਦੇ ਉਪਕਰਨ ਤੇ ਵਰਦੀ ਮਹਿਲਾਵਾਂ ਦੀਆਂ ਜ਼ਰੂਰਤਾਂ ਲਈ ਬਹੁਤ ਘੱਟ ਸੀ, ਪਰ ਜਿਵੇਂ-ਜਿਵੇਂ ਸੈਨਾ ’ਚ ਮਹਿਲਾਵਾਂ ਦੀ ਭਾਗੀਦਾਰੀ ਵੱਧਦੀ ਗਈ ਤਾਂ ਇਸ ਵਿਚ ਵੀ ਬਦਲਾਅ ਕੀਤਾ ਜਾ ਰਿਹਾ ਹੈ। ਸੈਨਾ ਨੇ ਕਿਹਾ ਕਿ ਆਰਮੀ ਦੁਆਰਾ ਉਪਲਬਧ ਹੋਣ ਵਾਲੇ ਕੱਪੜੇ ਤੇ ਕੁਝ ਚੀਜ਼ਾਂ ਹੁਣ ਪੂਰੀ ਤਰ੍ਹਾਂ ਬੀਤੇ ਦੌਰ ਦੀ ਗੱਲ ਹੋ ਚੁੱਕੀ ਹੈ। ਇਸਦਾ ਆਧੁਨੀਕਰਨ ਕਰਦੇ ਹੋਏ ਹੁਣ ਮਹਿਲਾ ਸੈਨਿਕਾਂ ਨੂੰ ਅਲੱਗ ਤੋਂ ਕੱਪੜੇ ਤੇ ਉਪਕਰਨ ਦਿੱਤੇ ਜਾਣਗੇ।