ਖੰਨਾ (ਨੇਹਾ): ਖੰਨਾ 'ਚ ਆਵਾਰਾ ਕੁੱਤਿਆਂ ਦਾ ਕਹਿਰ ਦੇਖਣ ਨੂੰ ਮਿਲਿਆ। ਆਵਾਰਾ ਕੁੱਤਿਆਂ ਨੇ ਖੇਤਾਂ ਵਿਚ ਕੰਮ ਕਰਦੇ ਪਰਵਾਸੀ ਪਰਿਵਾਰ ਦੇ 5 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਲਿਆ। ਬੱਚੇ ਨੂੰ 8-10 ਅਵਾਰਾ ਕੁੱਤਿਆਂ ਨੇ ਘੇਰ ਲਿਆ।
ਕੁੱਤਿਆਂ ਨੇ ਬੱਚੇ ਨੂੰ ਨੋਚ-ਨੋਟ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਪਰਿਵਾਰ ਵੱਲੋਂ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ। ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
