Chandigarh ਸਕੂਲ ’ਚ ਵਾਪਰੇ ਹਾਦਸੇ ਮਗਰੋਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ

by jaskamal

ਨਿਊਜ਼ ਡੈਸਕ : ਚੰਡੀਗੜ੍ਹ ਦੇ ਇਕ ਨਿੱਜੀ ਸਕੂਲ ’ਚ ਅੱਜ ਇਕ ਦਰੱਖਤ ਦੇ ਡਿੱਗਣ ਨਾਲ ਹੋਈ ਇਕ ਬੱਚੇ ਦੀ ਮੌਤ ਤੋਂ ਬਾਅਦ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧ ’ਚ ਠੋਸ ਕਦਮ ਚੁੱਕੇ ਹਨ। ਸਿੱਖਿਆ ਵਿਭਾਗ ਵੱਲੋਂ ਅੱਜ ਇਸ ਸਬੰਧੀ ਇਕ ਪੱਤਰ ਜਾਰੀ ਕਰਦਿਆਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਕੂਲਾਂ ’ਚ ਇਮਾਰਤਾਂ ਨੇੜੇ, ਗਰਾਊਂਡ ਸਥਾਨਾਂ ’ਤੇ ਬਹੁਤ ਦਰੱਖਤ ਲੱਗੇ ਹੋਏ ਹਨ। ਇਸ ਦੌਰਾਨ ਬਹੁਤ ਸਾਰੇ ਸਕੂਲਾਂ ’ਚ ਵਿਦਿਆਰਥੀ ਲੰਚ ਟਾਈਮ ਜਾਂ ਖੇਡ ਪੀਰੀਅਡ ਦੌਰਾਨ ਦਰੱਖਤਾਂ ਹੇਠਾਂ ਬੈਠਦੇ ਤੇ ਖੇਡਦੇ ਹਨ।

ਦੇਖਣ ’ਚ ਆਇਆ ਹੈ ਕਿ ਸਕੂਲਾਂ ’ਚ ਕਈ ਦਰੱਖਤਾਂ ਨੂੰ ਸਿਓਂਕ ਲੱਗੀ ਹੋਈ ਹੈ ਜਾਂ ਉਹ ਬਿਲਕੁਲ ਸੁੱਕ ਚੁੱਕੇ ਹਨ। ਇਸ ਲਈ ਵਿਭਾਗ ਵੱਲੋਂ ਸਾਰੇ ਡੀਈਓਜ਼ ਨੂੰ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਣ ਲਈ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ ਲੱਗੇ ਇਸ ਤਰ੍ਹਾਂ ਦੇ ਦਰੱਖਤਾਂ ਦੇ ਸਬੰਧ ’ਚ ਤੁਰੰਤ ਸੂਚਨਾ ਇਕੱਠੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਜਿਥੇ ਵਿਦਿਆਰਥੀ ਅਤੇ ਇਮਾਰਤ ਦੀ ਸੁਰੱਖਿਆ ਲਈ ਇਸ ਤਰ੍ਹਾਂ ਦਰੱਖਤਾਂ ਨੂੰ ਕਟਵਾਉਣ ਦੀ ਲੋੜ ਹੈ, ਉਸ ’ਤੇ ਕਾਰਵਾਈ ਲਈ ਵਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਤੇ ਯੋਗ ਪ੍ਰਣਾਲੀ ਜ਼ਰੀਏ ਹੀ ਸੰਪੂਰਨ ਕੇਸ ਮੁੱਖ ਦਫਤਰ ਨੂੰ ਭੇਜਿਆ ਜਾਵੇ।

More News

NRI Post
..
NRI Post
..
NRI Post
..