ਜੇਲ੍ਹ ਦੀ ਕੰਧ ਕੋਲ ਟਿਫ਼ਿਨ ਬੰਬ ਮਿਲਣ ਤੋਂ ਬਾਅਦ ਹੋਈ ਸਖ਼ਤੀ, ਪੁਲਿਸ ਨੇ ਲਗਾਏ ਨਾਕੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਦੀ ਬੁੜੈਲ ਮਾਡਲ ਜੇਲ੍ਹ ਦੀ ਕੰਧ ਕੋਲ ਬੰਬ ਮਿਲਣ ਤੋਂ ਬਾਅਦ ਮੋਹਾਲੀ ਪੁਲਿਸ ਵੱਲੋਂ ਵੀ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਬੁੜੈਲ ਮਾਡਲ ਜੇਲ੍ਹ ਮੋਹਾਲੀ ਦੀ ਚੰਡੀਗੜ੍ਹ ਦੇ ਨਾਲ ਲੱਗਦੀ ਕੰਧ ਕੋਲ ਹੀ ਸਥਿਤ ਹੈ, ਜਿਸ ਕਾਰਨ ਇਲਾਕੇ 'ਚ ਚੌਕਸੀ ਵਧਾ ਦਿੱਤੀ ਹੈ।

ਪੂਰੇ ਇਲਾਕੇ 'ਚ ਪੈਟਰੋਲਿੰਗ ਅਤੇ ਵਿਸ਼ੇਸ਼ ਨਾਕਿਆਂ ਦੇ ਪ੍ਰਬੰਧ ਕੀਤੇ ਗਏ ਹਨ।ਲੋੜ ਦੇ ਹਿਸਾਬ ਨਾਲ ਸ਼ਹਿਰ 'ਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸ਼ਹਿਰ ਦੀਆਂ ਸਾਰੀਆਂ ਮਹੱਤਵਪੂਰਨ ਥਾਵਾਂ ਅਤੇ ਬਜ਼ਾਰਾਂ 'ਚ ਪੁਲਿਸ ਦੀ ਚੌਕਸੀ ਨੂੰ ਪੁਖ਼ਤਾ ਕਰ ਦਿੱਤਾ ਗਿਆ ਹੈ।