ਜ਼ੋਰ ਨਾਲ ਚਲ ਰਹੇ ਕਿਸਾਨਾਂ ਵਲੋਂ ਰੇਲ ਰੋਕੋ ਮੁਹਿਮ

by vikramsehajpal

ਦਿੱਲੀ,(ਦੇਵ ਇੰਦਰਜੀਤ) :ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਵੀਰਵਾਰ ਨੂੰ ਇਹ ਮੁਹਿੰਮ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਦੇਸ਼ ਵਿੱਚ ਚਲਾਈ ਜਾ ਰਹੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੁਲਾਈ ਗਈ ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਇਸ ਵੇਲੇ ਸ਼ੁਰੂ ਹੋ ਗਈ ਹੈ। ਕਿਸਾਨਾਂ ਸੀ ਰੇਲ ਰੋਕੋ ਮੁਹਿੰਮ ਦਾ ਅਸਰ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਸਕਦਾ ਹੈ।

ਦਿੱਲੀ, ਹਰਿਆਣਾ, ਯੂ ਪੀ, ਪੰਜਾਬ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ। ਅੰਬਾਲਾ ਵਿੱਚ ਸੈਂਕੜੇ ਕਿਸਾਨ ਟਰੈਕ 'ਤੇ ਬੈਠ ਗਏ ਹਨ, ਜਦੋਂ ਕਿ ਦਿੱਲੀ ਦੇ ਆਸਪਾਸ ਵੀ ਕਿਸਾਨਾਂ ਨੇ ਟਰੈਕ 'ਤੇ ਡੇਰਾ ਲੈ ਲਿਆ ਹੈ ਅਤੇ ਰੇਲ ਨੂੰ ਰੋਕਣ ਦੀ ਤਿਆਰੀ ਵਿੱਚ ਹਨ। ਗਾਜ਼ੀਪੁਰ ਸਰਹੱਦ ਨੇੜੇ ਮੋਦੀਨਗਰ ਰੇਲਵੇ ਸਟੇਸ਼ਨ 'ਤੇ ਵੀ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ।