ਪੇਪਰ ‘ਚ ਫ਼ੇਲ ਹੋਣ ਤੋਂ ਬਾਅਦ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਵਿਖੇ ਸੈਕੰਡਰੀ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ। ਥਾਣਾ ਇੰਚਾਰਜ ਚੇਨ ਸਿੰਘ ਉਈਕੇ ਨੇ ਦੱਸਿਆ ਕਿ ਰਜਨੀ ਲਿਹਾਰੇ ਅੰਗਰੇਜ਼ੀ ਦੇ ਪੇਪਰ 'ਚ ਫ਼ੇਲ ਹੋਣ ਕਾਰਨ ਨਿਰਾਸ਼ ਸੀ। ਉਸ ਨੇ ਕਿਹਾ ਕਿ ਉਹ ਘਰੋਂ ਨਿਕਲੀ ਤੇ ਆਪਣੇ ਚਚੇਰੇ ਭਰਾ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ ਕਿ ਉਸ ਨੇ ਖੂਹ 'ਚ ਛਾਲ ਮਾਰ ਦਿੱਤੀ।

ਅਧਿਕਾਰੀ ਨੇ ਕਿਹਾ ਕਿ ਫ਼ੋਨ 'ਤੇ ਉਸ ਦੇ ਛਾਲ ਮਾਰਨ ਦੀ ਆਵਾਜ਼ ਸੁਣ ਕੇ ਕੁੜੀ ਦੇ ਚਚੇਰੇ ਭਰਾ ਨੇ ਪਰਿਵਾਰ ਨੂੰ ਸੂਚਿਤ ਕੀਤਾ। ਜਦੋਂ ਤੱਕ ਰਜਨੀ ਦਾ ਪਰਿਵਾਰ ਹਾਦਸੇ ਵਾਲੀ ਜਗ੍ਹਾ ਪਹੁੰਚਿਆ, ਉਦੋਂ ਤੱਕ ਕੁੜੀ ਦੀ ਮੌਤ ਹੋ ਚੁਕੀ ਸੀ ਤੇ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਸੀ।