ਪੁਲਵਾਮਾ ਦੇ ਸਰਕਾਰੀ ਡਿਗਰੀ ਕਾਲਜ ਵਿਖੇ ਵਿਦਿਆਰਥੀਆਂ ਵਲੋਂ ਭਾਰੀ ਪੱਥਰਬਾਜ਼ੀ ਕੀਤੀ

by vikramsehajpal

ਪੁਲਵਾਮਾ (ਮੀਰ ਆਫਤਾਬ ਅਹਿਮਦ) - ਲੰਬੇ ਸਮੇਂ ਦੀ ਚੁੱਪੀ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਿੱਚ ਮਹੱਤਵਪੂਰਣ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਸਰਕਾਰੀ ਡਿਗਰੀ ਕਾਲਜ ਵਿਖੇ ਵਿਦਿਆਰਥੀਆਂ ਵਲੋਂ ਭਾਰੀ ਪੱਥਰਬਾਜ਼ੀ ਕੀਤੀ ਗਈ। ਦੱਸ ਦਈਏ ਕੀ ਚਸ਼ਮਦੀਦਾਂ ਦੇ ਅਨੁਸਾਰ, ਇਸ ਦੌਰਾਨ ਪੂਰੇ ਕਾਲਜ ਵਿਚ ਹਫੜਾ-ਦਫੜੀ ਦੀ ਸਥਿਤੀ ਹੋ ਗਈ ਜਦੋਂ ਪ੍ਰੀਖਿਆ ਡਿਊਟੀ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ 'ਤੇ ਕਾਲਜ ਦੇ ਵਿਦਿਆਰਥੀਆਂ ਦੇ ਇਕ ਸਮੂਹ ਨੂੰ ਚਾਰੇ ਪਾਸਿਓਂ ਪੱਥਰਬਾਜ਼ੀ ਕਰ ਵਾਲੇ ਨਿਸ਼ਾਨਾ ਬਣਾਇਆ।

ਓਥੇ ਹੀ ਪੱਥਰਬਾਜ਼ਾਂ ਨੂੰ ਖਿੰਡਾਉਣ ਲਈ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ ਅਤੇ ਡਾਂਗਾਂ ਦੇ ਵਰਤੋਂ ਕੀਤੀ। ਇਸ ਸਮੇਂ ਸਥਿਤੀ ਸ਼ਾਂਤ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹੋਰ ਫੌਜ ਤਾਇਨਾਤ ਕੀਤੀ ਗਈ ਹੈ।" ਜਿਕਰਯੋਗ ਹੈ ਕਿ ਪ੍ਰਦਰਸ਼ਨਕਾਰੀ ਵਿਦਿਆਰਥੀ ਕਾਲਜ ਦੇ ਪੁਲਵਾਮਾ ਜ਼ਿਲ੍ਹੇ ਦੇ ਕੱਕਪੋਰਾ ਖੇਤਰ ਦੇ ਲੇਹਹਾਰਾ ਵਾਸੀ ਵਿਦਿਆਰਥੀ ਇਮਤਿਆਜ਼ ਅਹਿਮਦ ਨੂੰ ਰਿਹਾ ਕਰਨ ਦੀ ਮੰਗ ਕਰ ਰਹੇ ਹਨ।