ਅੰਮ੍ਰਿਤਸਰ,(ਦੇਵ ਇੰਦਰਜੀਤ) :ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਮੈਂਬਰਾਂ ਤੇ ਵਰਕਰਾਂ ਨੇ ਚਿੱਲਾ ਬਾਰਡਰ ‘ਤੇ 56 ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕੀਤਾ ਸੀ। ਇਸ ਦੌਰਾਨ ਨੋਇਡਾ ਤੋਂ ਦਿੱਲੀ ਦਾ ਰਸਤਾ ਵੀ ਕਿਸਾਨਾਂ ਨੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।ਕਿਸਾਨਾਂ ਦੇ ਭਾਰਤ ਬੰਦ ਦਾ ਅਸਰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਦਿਖਾਈ ਦੇ ਰਿਹਾ ਹੈ। ਕਿਸਾਨਾਂ ਨੇ ਰੁਖੀ ਵਿਚ ਰੋਹਤਕ-ਪਾਣੀਪਤ ਹਾਈਵੇ ਨੂੰ ਜਾਮ ਕੀਤਾ। ਇਸ ਦੇ ਨਾਲ ਹੀ ਢਕੋਲੀ ਜ਼ੀਰਕਪੁਰ ਸੜਕ ਵੀ ਬੰਦ ਕਰ ਦਿੱਤੀ ਸੀ।
ਖੇਤੀ ਕਾਨੂੰਨਾਂ ਦੇ ਵਿਰੁੱਧ, ਕਿਸਾਨਾਂ ਨੇ ਸਵੇਰੇ ਛੇ ਵਜੇ ਦਿੱਲੀ ਮੇਰਠ ਐਕਸਪ੍ਰੈਸ ਵੇਅ ਤੋਂ ਗਾਜ਼ੀਆਬਾਦ ਆ ਰਹੀ ਲੇਨ ਨੂੰ ਬੈਰੀਕੇਡਾਂ ਨਾਲ ਬੰਦ ਕਰ ਦਿੱਤਾ। ਕਿਸਾਨ ਢੋਲਕ ਅਤੇ ਘੰਟੀ ਵਜਾ ਕੇ ਹੋਲੀ ਦਾ ਅਨੰਦ ਵੀ ਲੈ ਰਹੇ ਹਨ। ਕਿਸਾਨਾਂ ਨੇ ਦਿੱਲੀ ਤੋਂ ਕੌਸ਼ਾਂਬੀ ਤੱਕ ਦਾ ਰਸਤਾ ਵੀ ਬੈਰੀਕੇਡਾਂ ਨਾਲ ਬੰਦ ਕਰ ਦਿੱਤਾ ਹੈ। ਹਾਲਾਂਕਿ, ਦਿੱਲੀ ਪੁਲਿਸ ਪਹਿਲਾਂ ਹੀ ਇਸ ਲਾਈਨ 'ਤੇ ਬੈਰੀਕੇਡ ਲਗਾ ਚੁੱਕੀ ਹੈ, ਪਰ ਕਿਸਾਨਾਂ ਨੇ ਇਸ ਤੋਂ ਕੁਝ ਦੂਰੀ' ਤੇ ਆਪਣੀ ਬੈਰੀਕੇਡ ਲਗਾ ਦਿੱਤੀ ਹੈ।
ਕਿਸਾਨ ਪ੍ਰਦਰਸ਼ਨਕਾਰੀ ਪੰਜਾਬ ਅਤੇ ਹਰਿਆਣੇ ਵਿਚ 32 ਥਾਵਾਂ 'ਤੇ ਬੈਠੇ ਹਨ ਜੋ ਕਿ ਅੰਬਾਲਾ ਅਤੇ ਫਿਰੋਜ਼ਪੁਰ ਡਵੀਜ਼ਨ ਰੇਲ ਆਵਾਜਾਈ ਨੂੰ ਪ੍ਰਭਾਵਤ ਕਰ ਰਿਹਾ ਹੈ। ਇਸੇ ਦੇ ਚੱਲਦੇ ਰੇਲਵੇ ਵਿਭਾਗ ਨੇ ਕੁੱਲ 31 ਟਰੇਨਾਂ ਅੱਜ ਲਈ ਰੱਦ ਕੀਤੀਆ ਹਨ ਜਿਨ੍ਹਾਂ 'ਚ 4 ਸ਼ਤਾਬਦੀ ਗੱਡੀਆਂ ਸ਼ਾਮਲ ਹਨ।
ਪ੍ਰਦਰਸ਼ਨਕਾਰੀਆਂ ਨੇ ਭਾਰਤ ਬੰਦ ਦੇ ਸੱਦੇ 'ਤੇ ਸਿੰਘੂ ਬਾਰਡਰ 'ਤੇ ਸੜਕ ਜਾਮ ਕੀਤੀ।
ਉੜੀਸਾ ਵਿੱਚ, ਭੁਵਨੇਸ਼ਵਰ ਵਿੱਚ ਟਰੇਡ ਯੂਨੀਅਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ’ਤੇ ਰੇਲਵੇ ਟਰੈਕ ਜਾਮ ਕਰ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ 12 ਘੰਟੇ ਦੇ ਬੰਦ ਕਾਰਨ ਗਾਜ਼ੀਪੁਰ ਬਾਰਡਰ ਜਾਮ ਕਰ ਦਿੱਤਾ। ਦੱਸ ਦੇਈਏ ਕਿ ਇਹ ਬੰਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਖਿਲਾਫ ਸੱਦਿਆ ਗਿਆ ਹੈ।
ਅੰਬਾਲਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਜੀਟੀ ਰੋਡ ਅਤੇ ਸ਼ਾਹਪੁਰ ਨੇੜੇ ਰੇਲ ਪੱਟੜੀਆਂ ਜਾਮ ਕਰ ਦਿੱਤੀਆਂ।
ਫ਼ਤਹਿਗੜ੍ਹ ਸਾਹਿਬ ਦੇ ਤਰਖਾਣ ਮਾਜਰਾ ਕੋਲ ਕਿਸਾਨਾਂ ਨੇ ਨਸੈਨਲ ਹਾਈਵੇ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ। ਰੋਡ ਤੇ ਜਾਮ ਹੋਣ ਕਾਰਨ ਹਾਈਵੇ 'ਤੇ ਵੱਡਾ ਜਾਮ ਦੇਖਣ ਨੂੰ ਮਿਲ ਰਿਹਾ ਹੈ। ਓਥੇ ਹੀ ਸਰਹਿੰਦ ਵਿਖੇ ਤਿੰਨ ਰੇਲ ਗੱਡੀਆਂ ਨੂੰ ਰੋਕਿਆ ਗਿਆ ਹੈ। ਜੰਮੂ ਤੋਂ ਦਿੱਲੀ ਜਾ ਰਹੀ ਸ਼ਿਵ ਸ਼ਕਤੀ ਐਕਸਪ੍ਰੈਸ, ਗੁਹਾਟੀ ਤੋਂ ਜੰਮੂ ਜਾ ਰਹੀ ਐਕਸਪ੍ਰੈਸ ਅਤੇ ਅੰਬਾਲਾ ਤੋਂ ਲੁਧਿਆਣਾ ਜਾ ਰਹੀ ਯਾਤਰੀ ਗੱਡੀ ਰੋਕੀ ਗਈ ਹੈ।
ਮਾਨਸਾ ਵਿੱਚ ਵੀ ਕਿਸਾਨ ਵਪਾਰੀ ਮਜ਼ਦੂਰ ਅਤੇ ਦੁਕਾਨਦਾਰਾਂ ਵੱਲੋਂ ਭਾਰਤ ਬੰਦ ਨੂੰ ਭਰਪੂਰ ਸਮਰਥਨ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਰੋਡ ਬੰਦ ਕੀਤੇ ਗਏ ਹਨ ਅਤੇ ਉਥੇ ਹੀ ਰੇਲਵੇ ਟਰੈਕ ਵੀ ਬੰਦ ਰਹਿਣਗੇ ਅਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਜਾਰੀ ਰਹੇਗਾ।
ਬਠਿੰਡਾ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਤੜਕੇ ਤੋਂ ਹੀ ਨਹੀਂ ਖੁੱਲ੍ਹੀਆਂ। ਮੈਡੀਕਲ ਸਟੋਰ ਵੀ ਕਈ ਥਾਂ 'ਤੇ ਬੰਦ ਨਜ਼ਰ ਆਏ। ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਛੱਡ ਕੇ ਅਜੀਤ ਰੋਡ ਵਿਖੇ ਹੋਟਲ ਵੀ ਬੰਦ ਹਨ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਨ।
ਚੰਡੀਗੜ੍ਹ:ਅੱਜ ਸਵੇਰੇ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਸੰਪੂਰਨ ਭਾਰਤ ਬੰਦ ਦਾ ਰਹੇਗਾ। ਇਸਦਾ ਸੱਦਾ ਕਿਸਾਨ ਸੰਗਠਨਾਂ ਨੇ ਸੱਦਾ ਦਿੱਤਾ ਸੀ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ’ਚ ਰੇਲ ਅਤੇ ਸੜਕ ਪਰਿਵਹਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।



