ਸੁਧੀਰ ਕਤਲ ਮਾਮਲਾ : ਦੋਸ਼ੀ ਸੰਦੀਪ ਦੀ ਅਦਾਲਤ ‘ਚ ਹੋਵੇਗੀ ਪੇਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਨੇ ਇਕ ਦੋਸ਼ੀ ਸੰਦੀਪ ਸੰਨੀ ਨੂੰ ਹਿਰਾਤਸ 'ਚ ਲਿਆ ਸੀ । ਦੋਸ਼ੀ ਸੰਦੀਪ ਨੂੰ ਅਦਾਲਤ ਵਲੋਂ 7 ਦਿਨਾਂ ਦੀ ਰਿਮਾਂਡ 'ਤੇ ਭੇਜਿਆ ਗਿਆ । ਉਸ ਦਾ ਰਿਮਾਂਡ ਖਤਮ ਹੋਣ ਜਾ ਰਿਹਾ ,ਜਿਸ ਦੇ ਮੱਦੇਨਜਰ ਪੁਲਿਸ ਉਸ ਨੂੰ ਅਦਾਲਤ 'ਚ ਪੇਸ਼ ਕਰੇਗੀ । ਦੋਸ਼ੀ ਸੰਦੀਪ ਦੀ ਅਦਾਲਤ 'ਚ ਪੇਸ਼ੀ ਕਰਨ ਸਮੇ 12 ਵਜੇ ਰੱਖਿਆ ਗਿਆ ਸੀ ਪਰ ਹੁਣ ਇਹ ਸਮਾਂ ਬਦਲ ਕੇ 2 ਵਜੇ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਕਿ ਸੰਦੀਪ ਦੀ ਪੇਸ਼ੀ ਨੂੰ ਲੈ ਕੇ ਕਾਫੀ ਸਿੱਖ ਜਥੇਬੰਦੀਆਂ ਅਦਾਲਤ ਦੇ ਬਾਹਰ ਇਕੱਠੀਆਂ ਹੋ ਰਹੀਆਂ ਹਨ ।