ਸੂਫ਼ੀ ਗਾਇਕ ਹੰਸ ਰਾਜ ਹੰਸ ਏਮਜ਼ ’ਚ ਦਾਖ਼ਲ

ਸੂਫ਼ੀ ਗਾਇਕ ਹੰਸ ਰਾਜ ਹੰਸ ਏਮਜ਼ ’ਚ ਦਾਖ਼ਲ

ਦਿੱਲੀ (ਦੇਵ ਇੰਦਰਜੀਤ) : ਉੱਤਰ-ਪੱਛਮ ਦਿੱਲੀ ਲੋਕ ਸਭਾ ਹਲਕੇ ਤੋਂ ਸਾਂਸਦ ਅਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੂੰ ਕੋਰੋਨਾ ਹੋਣ ਕਾਰਨ ਆਲ ਇੰਡੀਆ ਆਯੁਵਿਗਿਆਨ ਸੰਸਥਾ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬੁਖ਼ਾਰ ਤੋਂ ਪੀੜਤ ਸਨ।

ਪਲੇਟਲੈਟਸ ਵੀ ਕੁਝ ਘੱਟ ਹੋ ਗਏ ਹਨ। ਇਸ ਤੋਂ ਬਾਅਦ 15 ਅਕਤੂਬਰ ਨੂੰ ਉਹ ਏਮਜ਼ ’ਚ ਦਿਖਾਉਣ ਲਈ ਪਹੁੰਚੇ ਸਨ। ਜਾਂਚ ’ਚ ਉਨ੍ਹਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ।