LPU ਨੌਜਵਾਨ ਦਾ ਖ਼ੁਦਕੁਸ਼ੀ ਮਾਮਲਾ, ਸੁਸਾਈਡ ਨੋਟ ਹੋਇਆ ਵਾਇਰਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਦੇ LPU ਯੂਨੀਵਰਸਿਟੀ ਵਿੱਚ ਅੱਜ ਇਕ ਨੌਜਵਾਨ ਵਲੋਂ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਇਸ ਮਾਮਲੇ ਵਿੱਚ ਸੁਸਾਈਡ ਨੋਟ ਵਾਇਰਲ ਹੋ ਰਿਹਾ ਹੈ । ਦੱਸਿਆ ਜਾ ਰਿਹਾ ਹੀ ਕਿ ਇਹ ਸੁਸਾਈਡ ਨੋਟ ਉਸ ਨੌਜਵਾਨ ਨੇ ਲਿਖਿਆ ਜਿਸ ਵਿੱਚ ਉਸ ਨੇ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸ਼ਨਾ ਨੂੰ ਜਿੰਮੇਵਾਰ ਦੱਸਿਆ ਹੈ। ਪਰ the TV NRI ਇਸ ਸੁਸਾਈਡ ਨੋਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਜ਼ਿਕਰਯੋਗ ਹੈ ਕਿ ਬੀਤੀ ਇਕ ਮਾਮਲਾ ਚੰਡੀਗੜ੍ਹ ਯੂਨੀਵਰਸਿਟੀ ਤੋਂ ਸਾਹਮਣੇ ਆਇਆ ਸੀ। ਜਿਥੇ ਇਕ ਕੁੜੀ ਵਲੋਂ ਹੋਸਟਲ ਦੀ 60 ਕੁੜੀਆਂ ਦੀਆਂ ਅਸ਼ਲੀਲ ਵੀਡਿਓਜ਼ ਵਾਇਰਲ ਕੀਤੀਆਂ ਜਾ ਰਿਹਾ ਸੀ। ਇਹ ਕੁੜੀ ਅਸ਼ਲੀਲ ਵੀਡੀਓ ਬਣਾ ਕੇ ਸ਼ਮਲੇ ਬੈਠੇ ਮੁੰਡੇ ਨੂੰ ਭੇਜਦੀ ਸੀ ਜੋ ਕਿ ਇਸ ਕੁੜੀ ਨੂੰ ਧਮਕੀਆਂ ਦਿੰਦਾ ਸੀ। ਫਿਲਹਾਲ ਇਸ ਮਾਮਲੇ ਨੇ ਦੇਸ਼ ਭਰ ਵਿੱਚ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਸਖਤ ਕਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਦੇ ਨਾਰਾਜ਼ ਵਿਦਿਆਰਥੀਆਂ ਵਲੋਂ ਰੋਸ ਪ੍ਰਦਸ਼ਨ ਵੀ ਕੀਤਾ ਜਾ ਰਿਹਾ ਸੀ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ।