ਸੁਖਬੀਰ ਬਾਦਲ ਵੱਲੋਂ ਨਵਜੋਤ ਸਿੱਧੂ ਦਾ ਨਾਮਕਰਨ,ਕਿਹਾ- ਓਹ ਤਾਂ ‘ਮੈਂਟਲ ਸਿੱਧੂ’ ਐ…

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਗੁਰਦਾਸਪੁਰ ਦੇ ਸੰਸਦ ਮੈਂਬਰ ਨੂੰ 'ਚੂੜੀਆਂ ਪਹਿਨਣ' ਲਈ ਕਹਿਣ ਤੋਂ ਇਕ ਦਿਨ ਬਾਅਦ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ 'ਮੈਂਟਲ ਸਿੱਧੂ' ਕਿਹਾ। ਉਨ੍ਹਾਂ ਕਿਹਾ ਕਿ ਮੈਂ ਹੀ ਇਕੱਲਾ ਨਹੀਂ ਸਾਰੀਆਂ ਸਿਆਸੀ ਪਾਰਟੀਆਂ ਉਸ ਨੂੰ ਪਾਗਲ ਕਹਿੰਦੀਆਂ ਨੇ। ਹੁਣ ਪਾਗਲ ਬੰਦਾ ਸਟੇਜ 'ਤੇ ਵੀ ਪਾਗਲਾਂ ਵਾਲੀਆਂ ਹਰਕਤਾ ਕਰੇਗਾ ਹੀ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਸਿੱਧੂ ਨੇ ਗੁਰਦਾਸਪੁਰ ਦੇ ਸੰਸਦ ਮੈਂਬਰ ਨੂੰ ਕਿਹਾ ਸੀ ਕਿ ਜੇਕਰ ਉਹ ਕੋਈ ਹਲਕਾ ਨਹੀਂ ਚਲਾ ਸਕਦੇ ਤਾਂ 'ਚੂੜੀਆਂ ਪਾਓ' ਤੇ ਉਨ੍ਹਾਂ 'ਤੇ 'ਮਰਦਾਨਾ' ਨਾ ਹੋਣ ਦੀ ਨਿੰਦਾ ਕੀਤੀ। ਸੰਭਾਵਨਾ ਹੈ ਕਿ ਸਿੱਧੂ ਦਾ ਮਜ਼ਾਕ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ 'ਤੇ ਸੀ, ਜੋ 2019 'ਚ ਭਾਜਪਾ ਦੀ ਟਿਕਟ 'ਤੇ ਇਸ ਹਲਕੇ ਤੋਂ ਚੁਣੇ ਗਏ ਸਨ।

ਸਿੱਧੂ ਨੇ ਪੰਜਾਬ ਦੀ ਆਪਣੀ ਹੀ ਕਾਂਗਰਸ ਸਰਕਾਰ 'ਤੇ ਵੀ ਸਵਾਲ ਉਠਾਉਂਦਿਆਂ ਸਵਾਲ ਕੀਤਾ ਕਿ ਕੀ ਹਾਲ ਹੀ 'ਚ ਐਲਾਨੇ ਗਏ ਸਸਤੇ ਰੇਟਾਂ 'ਤੇ ਨਾਗਰਿਕਾਂ ਨੂੰ ਕੇਬਲ ਟੀਵੀ ਕੁਨੈਕਸ਼ਨ ਅਤੇ ਰੇਤਾ ਮਿਲ ਰਿਹਾ ਹੈ। ਪ੍ਰਸ਼ਾਸਨ ਦੇ 'ਪੰਜਾਬ ਮਾਡਲ' ਦਾ ਹਵਾਲਾ ਦਿੰਦਿਆਂ ਨਵਜੋਤ ਸਿੱਧੂ ਨੇ ਟਿੱਪਣੀ ਕੀਤੀ ਕਿ ਉਹ ਸਿਰਫ਼ 'ਜੁਗਾੜ' ਨਹੀਂ ਸਗੋਂ ਮਜ਼ਬੂਤ ​​ਬਜਟ ਆਧਾਰਿਤ ਨੀਤੀਆਂ ਲੈ ਕੇ ਆਉਣਗੇ। "ਇਹ ਸਿਰਫ਼ ਗੱਲਾਂ ਨਾਲ ਨਹੀਂ ਚੱਲੇਗਾ। ਇਹ ਇੱਕ ਨੀਤੀ ਅਤੇ ਬਜਟ ਦੀ ਵੰਡ ਨਾਲ ਆਵੇਗਾ… ਇਹ ਜੁਗਾੜ ਨਾਲ ਨਹੀਂ ਚੱਲੇਗਾ। ਉਨ੍ਹਾਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੀ ਲੁਕਣ ਤੋਂ ਬਾਹਰ ਆ ਕੇ ਕਾਨੂੰਨ ਦਾ ਸਾਹਮਣਾ ਕਰਨ ਦੀ ਹਿੰਮਤ ਕਰਨ ਲਈ ਕਿਹਾ। ਕਿੱਥੇ ਹੋ ਬਿਕਰਮ ਮਜੀਠੀਆ? ਜੇ ਤੁਹਾਡੇ ਅੰਦਰ ਹਿੰਮਤ ਹੈ, ਤਾਂ ਘਰ ਵਿਚ ਰਹੋ। ਕੀ ਤੁਸੀਂ ਡਰ ਗਏ ਹੋ?।