ਕਰੋਨਾਂ ਮਹਾਮਾਰੀ ਦੀ ਆੜ ਚ ਸੁਖਬੀਰ ਬਾਦਲ ਦਾ ਰਾਜਨੀਤੀ ਕਰਨਾ ਮੰਦਭਾਗਾ-ਪ੍ਰਿੰਸੀਪਲ ਬੁੱਧ ਰਾਮ

by vikramsehajpal

ਬੁਢਲਾਡਾ (ਕਰਨ) : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਮਹਾਮਾਰੀ ਦੇ ਪੀੜਤ ਮਰੀਜ਼ਾ ਲਈ ਸਥਾਪਿਤ ਕੀਤੇ ਕੋਵਿੰਡ ਕੇਅਰ ਸੈਟਰਾਂ ਦੀ ਆਮ ਆਦਮੀ ਪਾਰਟੀ ਸਵਾਗਤ ਅਤੇ ਸਲਾਘਾ ਕਰਦੀ ਹੈ। ਪਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਰੋਨਾ ਮਹਾਮਾਰੀ ਦੀ ਆੜ ਹੇਠ ਇਸ ਦਾ ਰਾਜਨੀਤੀ ਕਰਨਾ ਮੰਦਭਾਗਾ ਕਰਾਰ ਦਿੰਦਿਆਂ ਹਲਕਾ ਬੁਢਲਾਡਾ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਨੈਤਾ ਪ੍ਰਿੰਸੀਪਲ ਬੁੱਧ ਰਾਮ ਨੇ ਕਹੇ। ਉਨ੍ਹਾ ਕਿਹਾ ਕਿ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਅਤੇ ਪੀੜਤ ਲੋਕਾਂ ਦੀ ਸਹਾਇਤਾ ਕਰਨ ਲਈ ਹਰ ਵਰਗ ਇੱਕ ਪਲੇਟਫਾਰਮ ਤੇ ਇੱਕਠੇ ਹੋ ਕੇ ਲੋਕਾਂ ਦੀ ਮਦਦ ਕਰਨਾ ਹੈ। ਪਰ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰੂ ਘਰਾਂ ਤੋਂ ਇੱਕਠਾ ਕੀਤਾ ਗਿਆ ਪੈਸੇ ਤੇ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁਢਲਾਡਾ ਚ ਸਥਾਪਿਤ ਕੀਤੇ ਗਏ 6ਵੇਂ ਕੋਵਿੰਡ ਕੇਅਰ ਸੈਟਰ ਦੇ ਸਥਾਪਨਾ ਦੇ ਸਮਾਗਮ ਵਿੱਚ ਪੁੱਜ ਕੇ ਇਸਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ।