ਗੁਰੂਦੁਆਰਾ ਤੱਲ੍ਹਣ ਸਾਹਿਬ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਦੇ ਗੁਰੂਦੁਆਰਾ ਤੱਲ੍ਹਣ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇੱਕ ਇਸ਼ਤਿਹਾਰ ਦਿੱਤਾ ਗਿਆ । ਜਿਸ 'ਚ ਲਿਖਿਆ ਹੈ ਕਿ 10 ਮਹੀਨਿਆਂ ਅੰਦਰ ਪੰਜਾਬ 'ਚ 40000 ਕਰੋੜ ਰੁਪਏ ਦੀਆਂ ਫੈਕਟਰੀਆਂ ਲਗਾਈਆਂ ਗਈਆਂ ਹਨ ਤੇ ਨਾਲ ਹੀ ਕਈ ਨੌਜਵਾਨਾਂ ਨੂੰ ਨੌਕਰੀ ਵੀ ਦਿੱਤੀ ਗਈ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਅਸੀਂ CM ਮਾਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਝੂਠ ਬੋਲਣ ਵਾਲਿਆਂ ਨੂੰ ਵੀ ਸੋਚ ਕੇ ਬੋਲਣਾ ਚਾਹੀਦਾ ਹੈ। ਉੱਥੇ ਹੀ ਸੁਖਬੀਰ ਬਾਦਲ ਨੇ ਕਿਹਾ ਕਿ CM ਮਾਨ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਰਾਜਪਾਲ ਕੋਈ ਸਵਾਲ ਨਹੀਂ ਕਰ ਸਕਦਾ, ਇਸ ਬਾਰੇ ਪੰਜਾਬ ਦਾ ਨਾਗਰਿਕ ਹੀ ਗੱਲ ਕਰ ਸਕਦਾ ਹੈ। ਸੁਖਬੀਰ ਸਿੰਘ ਨੇ ਆਪ ਪਾਰਟੀ 'ਤੇ ਸ਼ਬਦਾਬਲੀ ਹਮਲਾ ਕਰਦੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਹੈ, ਜੋ ਪੂਰੀ ਪੰਜਾਬ ਸਰਕਾਰ ਚਲਾ ਰਿਹਾ ਹੈ।

More News

NRI Post
..
NRI Post
..
NRI Post
..