ਜਲੰਧਰ ਦੀ ਸੁਖਜੋਤ ਕੌਰ ਨੇ ਕੈਨੇਡਾ ‘ਚ ਪੰਜਾਬੀਆਂ ਦਾ ਨਾਮ ਕੀਤਾ ਰੋਸ਼ਨ

by

ਓਂਟਾਰੀਓ  : ਜਲੰਧਰ ਸ਼ਹਿਰ ਦੀ ਜੰਮਪਲ ਸੁਖਜੋਤ ਕੌਰ ਸਮਰਾ ਨੇ ਕੈਨੇਡਾ ਦੇ ਸਕੈਚਵਾਂ ਇੰਸਟੀਚਿਊਟ ਆਫ਼ ਅਪਲਾਈਡ ਸਾਇੰਸਿਜ਼ ਐਂਡ ਟੈਕਨਾਲੋਜੀ ਵਿਖੇ ਫਾਈਨੈਸ਼ੀਅਲ ਕੋਰਸ ਵਿਚ ਡਿਗਰੀ ਕਰਦਿਆਂ ਐੱਸਪੀਐੱਸਏ ਦੀ ਪ੍ਰਰੈਜ਼ੀਡੈਂਟ ਦੀ ਚੋਣ ਜਿੱਤ ਕੇ ਜਲੰਧਰ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਸੁਖਜੋਤ ਕੌਰ ਨੇ ਕੈਨੇਡਾ ਵਿਖੇ ਮੂਸ ਜਾ ਕੈਂਪਸ ਵਿਚ ਪੜ੍ਹਾਈ ਕਰਦਿਆਂ ਕੈਂਪਸ ਵਾਈਸ ਪੈ੍ਜ਼ੀਡੈਂਟ ਦੀ ਚੋਣ ਜਿੱਤੀ ਸੀ। ਉਦੋਂ ਉਸ ਦੀ ਉਮਰ 18 ਸਾਲ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਸੁਖਜੋਤ ਕੌਰ ਸਮਰਾ ਦੇ ਪਿਤਾ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪਿੰ੍ਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਐੱਸਪੀਐੱਸਏ ਦੀ ਪ੍ਰਰੈਜ਼ੀਡੈਂਟ ਦੀ ਚੋਣ ਜਿੱਤਣ ਤੋਂ ਕੁਝ ਸਮੇਂ ਬਾਅਦ ਸਕੈਚਵਾਂ ਇੰਸਟੀਚਿਊਟ ਆਫ਼ ਅਪਲਾਈਡ ਸਾਇੰਸਿਜ਼ ਐਂਡ ਟੈਕਨਾਲੋਜੀ ਦੇ ਸਾਰੇ ਕੈਂਪਸਾਂ ਦੀ ਸਟੂਡੈਂਟ ਬਾਡੀ ਦੀ ਚੋਣ ਹੋਈ ਜਿਸ ਵਿਚ ਸੁਖਜੋਤ ਕੌਰ ਸਮਰਾ ਨੇ ਪ੍ਰਰੈਜ਼ੀਡੈਂਟ ਦੀ ਚੋਣ ਬੜੀ ਸ਼ਾਨ ਤੇ ਮਾਣ-ਸਨਮਾਨ ਨਾਲ ਜਿੱਤੀ। 

ਬਤੌਰ ਪ੍ਰਰੈਜ਼ੀਡੈਂਟ ਸੁਖਜੋਤ ਸਮਰਾ ਨੇ 1.4.2019 ਨੂੰ ਆਪਣਾ ਦਫ਼ਤਰ ਜੁਆਇਨ ਕੀਤਾ। ਸੁਖਜੋਤ ਸਮਰਾ ਇਸ ਅਹੁਦੇ 'ਤੇ ਜਿੱਤ ਪ੍ਰਰਾਪਤ ਕਰਨ ਵਾਲੀ ਪਹਿਲੀ ਲੜਕੀ ਤੇ ਪਹਿਲੀ ਅੰਤਰਰਾਸ਼ਟਰੀ ਵਿਦਿਆਰਥਣ ਹੈ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਕੈਨੇਡੀਅਨ ਲੜਕੇ ਹੀ ਜਿੱਤ ਪ੍ਰਰਾਪਤ ਕਰਦੇ ਤੇ ਸੇਵਾਵਾਂ ਦਿੰਦੇ ਸਨ।ਸੁਖਜੋਤ ਕੌਰ ਸਮਰਾ ਨੂੰ ਵਿੱਦਿਆ ਤੇ ਪ੍ਰਸ਼ਾਸਨਿਕ ਖੇਤਰ ਵਿਚ ਆਗੂ ਹੋਣ ਦੀ ਗੁੜਤੀ ਘਰ ਵਿੱਚੋਂ ਹੀ ਪ੍ਰਰਾਪਤ ਹੋਈ। ਸੁਖਜੋਤ ਸਮਰਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪਿ੍ਰੰਸੀਪਲ ਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਗੁਰਪਿੰਦਰ ਸਿੰਘ ਸਮਰਾ ਦੀ ਬੇਟੀ ਹੈ। ਪਿ੍ਰੰਸੀਪਲ ਡਾ. ਸਮਰਾ ਇਸੇ ਕਾਲਜ ਵਿਚ ਗਣਿਤ ਵਿਭਾਗ ਦੇ ਮੁਖੀ ਰਹੇ ਤੇ ਸਾਲ 2012 ਵਿੱਚ ਪਿ੍ਰੰਸੀਪਲ ਵਜੋਂ ਸੇਵਾ ਵਿਚ ਆਏ। ਸੁਖਜੋਤ ਸਮਰਾ ਨੇ ਬ੍ਹਾਰਵੀਂ ਤਕ ਦੀ ਪੜ੍ਹਾਈ ਕੈਂਬਰਿਜ ਇੰਟਰਨੈਸ਼ਨਲ ਕੋ-ਐਡ ਸਕੂਲ ਬਾਰਾਦਰੀ ਜਲੰਧਰ ਤੋਂ ਕਾਮਰਸ ਸਟਰੀਮ ਵਿਚ ਪਾਸ ਕੀਤੀ। 

ਸਕੂਲ ਵਿਚ ਪੜ੍ਹਦਿਆਂ ਉਸ ਨੇ ਪੜ੍ਹਾਈ ਤੋਂ ਇਲਾਵਾ ਖੇਡਾਂ ਤੇ ਸਭਿਆਚਾਰਕ ਖੇਤਰ ਵਿਚ ਵੀ ਕਈ ਪ੍ਰਰਾਪਤੀਆਂ ਹਾਸਲ ਕੀਤੀਆਂ। ਸਕੂਲ ਵਿਖੇ ਬਤੌਰ ਬੈਸਟ ਸਪੀਕਰ ਉਸ ਨੂੰ ਸਨਮਾਨਿਆ ਗਿਆ। ਉਸ ਦੀ ਇਸੇ ਬਹੁਪੱਖੀ ਸ਼ਖ਼ਸੀਅਤ ਸਦਕਾ ਅੱਜ ਉਸ ਨੂੰ ਕੈਨੇਡਾ ਦੇ ਐੱਸਪੀਐੱਸਏ ਦੀ ਪ੍ਰਰੈਜ਼ੀਡੈਂਟ ਬਣਨ ਦਾ ਮਾਣ ਹਾਸਲ ਹੋਇਆ ਹੈ। ਉਸ ਦੀ ਇਸ ਪ੍ਰਰਾਪਤੀ 'ਤੇ ਸਕੂਲ ਦੀ ਮੈਨੇਜਮੈਂਟ, ਪਿ੍ਰੰਸੀਪਲ ਕਿਰਨਜੀਤ ਿਢੱਲੋਂ ਤੇ ਸਮੂਹ ਸਟਾਫ਼ ਨੇ ਫਖ਼ਰ ਮਹਿਸੂਸ ਕਰਦਿਆਂ ਉਸ ਨੂੰ ਸਕੂਲ ਦੀ 'ਆਈਕੌਨਿਕ ਸਟੂਡੈਂਟ ਆਫ ਦਿ ਸਕੂਲ' ਆਖਿਆ।ਸੁਖਜੋਤ ਸਮਰਾ ਨੇ ਪ੍ਰਰੈਜ਼ੀਡੈਂਟ ਦੇ ਅਹੁਦੇ 'ਤੇ ਰਹਿੰਦਿਆਂ ਟੋਰਾਂਟੋ, ਕੈਲਗਰੀ, ਵੈਨਕੂਵਰ ਆਦਿ ਸਟੇਟਾਂ ਦੀਆਂ ਵੱਖ-ਵੱਖ ਸੰਸਥਾਵਾਂ ਵਿਚ ਸਸਕੈਚਵਾਂ ਪੋਲੀਟੈਕਨਿਕ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਕੀਤੀ ਅਤੇ ਵਿਦਿਆਰਥੀ ਭਲਾਈ ਦੀਆਂ ਵੱਖ-ਵੱਖ ਯੋਜਨਾਵਾਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੰਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ ਹਨ। ਅਜਿਹੀ ਵੱਡੀ ਤੇ ਉੱਚ ਸਟੂਡੈਂਟ ਬਾਡੀ ਦੀ ਪ੍ਰਰੈਜ਼ੀਡੈਂਟ ਬਣਨਾ ਸਚਮੱੁਚ ਹੀ ਸੁਖਜੋਤ ਕੌਰ ਸਮਰਾ, ਜਲੰਧਰ ਵਾਸੀਆ ਤੇ ਪੰਜਾਬੀਆਂ ਲਈ ਬੜੇ ਫ਼ਖ਼ਰ ਵਾਲੀ ਗੱਲ ਹੈ। 

More News

NRI Post
..
NRI Post
..
NRI Post
..