Sukhpal Khaira ਦਾ ਟਵੀਟ, ਕਿਹਾ-ਦਿੱਲੀ ਪੁਲਸ ਹੱਥੋਂ ਪੰਜਾਬ ਪੁਲਸ ਦਾ ਅਪਮਾਨ ਦੁਖ਼ਦ

by jaskamal

ਨਿਊਜ਼ ਡੈਸਕ : ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ’ਚ ਹੁਣ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਟਵੀਟ ਸਾਹਮਣੇ ਆਇਆ ਹੈ। ਖਹਿਰਾ ਨੇ ਕਿਹਾ ਕਿ ਦਿੱਲੀ ਪੁਲਸ ਦੇ ਹੱਥੋਂ ਪੰਜਾਬ ਪੁਲਸ ਦਾ ਇੰਨਾ ਅਪਮਾਨ ਦੇਖਣਾ ਬਹੁਤ ਦੁਖਦ ਹੈ। ਅਰਵਿੰਦ ਕੇਜਰੀਵਾਲ ਆਪਣੇ ਵਿਰੋਧੀਆਂ ਨਾਲ ਵਿਅਕਤੀਗਤ ਸਕੋਰ ਲਈ ਨਜਿੱਠਣ ਲਈ ਇਕ ਆਸਾਨ ਟੂਲ ਵਜੋਂ ਇਸ ਦੀ ਦੁਰਵਰਤੋਂ ਕਰਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

ਦੱਸ ਦਈਏ ਕਿ ਬੱਗਾ ਨੂੰ ਪੰਜਾਬ ਪੁਲਸ ਦੀ ਟੀਮ ਦਿੱਲੀ ਤੋਂ ਪੰਜਾਬ ਲੈ ਕੇ ਆ ਰਹੀ ਸੀ ਪਰ ਹਰਿਆਣਾ ਪੁਲਸ ਨੇ ਕੁਰੂਕੁਸ਼ੇਤਰ 'ਚ ਹੀ ਉਨ੍ਹਾਂ ਦਾ ਕਾਫ਼ਲਾ ਰੋਕ ਲਿਆ। ਪੰਜਾਬ ਪੁਲਸ 'ਤੇ ਦਿੱਲੀ 'ਚ ਬੱਗਾ ਨੂੰ ਅਗਵਾ ਕਰਨ ਦੀ FIR ਵੀ ਦਰਜ ਕੀਤੀ ਗਈ ਹੈ। ਬੱਗਾ ਦੇ ਪਿਤਾ ਦੀ ਸ਼ਿਕਾਇਤ 'ਤੇ ਦਿੱਲੀ ਪੁਲਸ ਨੇ ਅਗਵਾ ਦਾ ਕੇਸ ਦਰਜ ਕੀਤਾ ਹੈ। ਉੱਥੇ ਹੀ ਹਰਿਆਣਾ ਪੁਲਸ ਨੇ ਬੱਗਾ ਨੂੰ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ ਪੁਲਸ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ।

More News

NRI Post
..
NRI Post
..
NRI Post
..