ਜ਼ਮੀਨਾਂ ‘ਤੇ ਕੀਤੇ ਕਬਜ਼ਿਆਂ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦਾ ਵੱਡਾ ਬਿਆਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਚਾਇਤ ਦੀਆਂ ਜ਼ਮੀਨਾਂ ਤੇ ਕੀਤੇ ਗਏ ਕਬਜ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਇਲਜ਼ਾਮ ਲਗਾਏ ਹਨ। ਇਸ ਦੌਰਾਨ ਉਨ੍ਹਾਂ ਨੇ ਪੰਚਾਇਤ ਕੁਲਦੀਪ ਸਿੰਘ ਧਾਲੀਵਾਲ ਤੇ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਹਿੰਮਤ ਹੈ ਤਾਂ ਉਹ LPU(ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਦੇ ਮਾਲਕ ਵਲੋਂ ਕੀਤੇ ਗਏ ਪੰਚਾਇਤ ਜ਼ਮੀਨ ਦੇ ਕਬਜ਼ੇ ਨੂੰ ਛੁਡਵਾ ਕੇ ਵਿਖਾਉਣ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਤੇ ਰਾਜ ਸਭਾ ਮੈਬਰ ਅਸ਼ੋਕ ਮਿੱਤਲ ਦੀ ਯੂਨੀਵਰਸਿਟੀ ਕੰਪਲੈਕਸ ਅੰਦਰ ਪਹਿਲਾ ਮਸਲਾ ਹਰਦਾਸਪੁਰਾ ਦੀ ਜ਼ਮੀਨ ਤੇ ਕੀਤੇ ਕਬਜ਼ੇ ਦਾ ਆਇਆ ਸੀ ਜਦੋ ਆਪ ਸਰਕਾਰ ਇਸ ਦੀ ਹਿਫਾਜਤ ਤੇ 'ਫਿਰ LPU ਵਲੋਂ ਪਿੰਡ ਸਰਪੰਚ ਤੋਂ ਬਿਆਨ ਦੇਖਿਆ ਗਿਆ ਕਿ ਇਹ ਜ਼ਮੀਨ ਲੀਜ਼ ਤੇ ਦਿੱਤੀ ਹੋਈ ਹੈ 'ਤੇ ਉਥੇ ਖੇਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਸਵਾ 13 ਕਿਲੋ ਜ਼ਮੀਨ, ਉਹ ਕਰੀਬ 100 ਕਰੋੜ ਦੀ ਜਾਇਦਾਦ ਹੈ ਤੇ ਜਿਹੜੀ ਵੇਈਂ ਦੇ ਕੰਢੇ 'ਤੇ ਹੈ। ਜਿਸ ਨੂੰ ਤਵਾਦਲਾ ਕਰਕੇ ਪੰਚਾਇਤ ਨੂੰ ਦੇ ਦਿੱਤਾ ਗਿਆ ਹੈ, ਉਹ 15 ਲੱਖ ਵਾਲੀ ਜ਼ਮੀਨ ਹੈ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਤਹਿਸੀਲਦਾਰ ਵਲੋਂ ਮਨਜ਼ੂਰਸ਼ੁਦਾ ਇਕ ਦਸਤਾਵੇਜ ਵੀ ਵਿਖਾਇਆਗਿਆ ਹੈ। ਜਿਸ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੀ ਜ਼ਮੀਨ ਦਾ ਤਬਾਦਲਾ ਕੀਤਾ ਗਿਆ ਹੈ ਉਸ ਨੂੰ 2 ਸਾਇਡਾਂ ਤੋਂ ਰਸਤਾ ਲੱਗਦਾ ਸੀ, ਉਨ੍ਹਾਂ ਨੇਕਿਹਾ ਕਿ ਸਰਪੰਚ ਤੇ ਦਬਾਅ ਪਾ ਕੇ ਜਾਣਬੁੱਝ ਕੇ ਝੂੱਠ ਲਿਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਰਾਜ ਸਭਾ ਮੈਬਰ ਤੇ ਲਵਲੀ ਯੂਨੀਵਰਸਿਟੀ ਦੇ ਮਾਲਕ ਮਿੱਤਲ ਵਲੋਂ ਕੀਤੇ ਗਏ ਕਬਜ਼ੇ ਤੇ ਬਣੀ ਜ਼ਮੀਨ ਨੂੰ ਛੁਡਵਾ ਕੇ ਵਿਖਾਉਣ।