ਪ੍ਰੈਸ ਕਾਨਫ਼ਰੰਸ ‘ਚ ਰੋ ਪਈ ਸੁਮਨ ਤੂਰ, ਨਵਜੋਤ ਸਿੱਧੂ ‘ਤੇ ਲਾਏ ਵੱਡੇ ਇਲਜ਼ਾਮ..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੇ ਜ਼ੋਰ ਉੱਤੇ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੁਦ ਉਨ੍ਹਾਂ ਦੀ ਭੈਣਸਾਹਣੇ ਆਈ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੱਧੂ ਉੱਤੇ ਗੰਭੀਰ ਇਲਜ਼ਾਮ ਲਾਏ ਹਨ। ਸੁਮਨ ਤੂਰ ਨੇ ਨਵਜੋਤ ਸਿੱਧੂ 'ਤੇ ਪਰਿਵਾਰ 'ਤੇ ਜ਼ਿਆਦਤੀ ਕਰਨ ਦੇ ਇਲਜ਼ਾਮ ਲਗਾਏ ਹਨ।

ਉਨ੍ਹਾਂ ਕਿਹਾ ਕਿ 1986 'ਚ ਸਿੱਧੂ ਨੇ ਮੇਰੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਬਾਅਦ ਵਿੱਚ 1989 'ਚ ਰੇਲਵੇ ਸਟੇਸ਼ਨ ਤੇ ਮਾਂ ਦੀ ਲਾਸ਼ ਲਾਵਾਰਿਸ ਹਾਲਾਤ 'ਚ ਮਿਲੀ ਸੀ। ਭੈਣ ਸੁਮਨ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਪੈਸੇ, ਜਾਇਦਾਦ ਦੇ ਲਈ ਪਰਿਵਾਰ ਨੂੰ ਬਰਬਾਦ ਕੀਤਾ। ਇੰਨਾ ਹੀ ਨਹੀਂ ਸਿੱਧੂ ਪਰਿਵਾਰ ਦੇ ਦੁੱਖ-ਸੁੱਖ 'ਚ ਕਦੇ ਸ਼ਾਮਲ ਨਹੀਂ ਹੋਇਆ। ਸਿੱਧੂ ਨੇ ਮੈਨੂੰ ਮਿਲਣ ਤੱਕ ਤੋਂ ਇਨਕਾਰ ਕਰ ਦਿੱਤਾ ਸੁਮਨ ਤੂਰ ਨੇ ਕਿਹਾ ਕਿ ਉਹ 20 ਜਨਵਰੀ ਨੂੰ ਮਿਲਣ ਗਈ ਸੀ ਪਰ ਸਿੱਧੂ ਨੇ ਬੂਹੇ ਤੱਕ ਨਹੀਂ ਖੋਲ੍ਹੇ।

More News

NRI Post
..
NRI Post
..
NRI Post
..