ਅਮਰੀਕਾ ‘ਚ ਗਰਮੀ ਨੇ ਹੁਣ ਤੱਕ 6 ਲੋਕਾਂ ਦੀ ਲਈ ਜਾਨ

by

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ ਭਿਆਨਕ ਗਰਮੀ ਪੈ ਰਹੀ ਹੈ ਨਿਊਯਾਰਕ, ਫਿਲਾਡੇਲਫੀਆ ਅਤੇ ਵਾਸ਼ਿੰਗਟਨ ਵੀ ਇਸ ਸ਼ਹਿਰਾਂ 'ਚ ਸ਼ਾਮਲ ਹਨ। ਲੂ ਕਾਰਨ 6 ਵਿਅਕਤੀਆਂ ਦੀ ਮੌਤ ਦੀ ਖ਼ਬਰ ਹੈ। ਕੇਂਦਰੀ ਪੱਛਮੀ ਮੈਦਾਨ ਤੋਂ ਲੈ ਕੇ ਐਟਲਾਂਟਿਕ ਸਮੁੰਦਰੀ ਕੰਢੇ ਤੱਕ ਲਗਭਗ 15 ਕਰੋੜ ਲੋਕ ਲੂ ਦੀ ਲਪੇਟ ਵਿਚ ਹਨ। ਉਕਤ ਹਿੱਸਿਆਂ ਵਿਚ ਵਧ ਤੋਂ ਵਧ ਤਾਪਮਾਨ 38 ਤੋਂ 40 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਹੋਇਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬਹੁਤ ਲੋੜ ਪੈਣ 'ਤੇ ਹੀ ਘਰੋਂ ਬਾਹਰ Îਨਿਕਲਣ ਲਈ ਕਿਹਾ ਹੈ। 

ਨਿਊਯਾਰਕ ਦੇ ਮੇਅਰ ਨੇ ਸ਼ਹਿਰ ਵਿਚ ਗਰਮੀ ਸਬੰਧੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਮੇਅਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਪਿੱਛੋਂ ਪਹਿਲੀ ਵਾਰ ਭਿਆਨਕ ਗਰਮੀ ਪੈ ਰਹੀ ਹੈ। ਐਤਵਾਰ ਨੂੰ ਅਮਰੀਕਾ ਦੇ ਇੱਕ ਵੱਡੇ ਹਿੱਸੇ ਵਿਚ ਗਰਮੀ ਦਾ ਜ਼ੋਰ ਰਿਹਾ। ਵਾਸ਼ਿੰਗਟਨ ਅਤੇ ਨਿਊਯਾਰਕ ਦੇ ਲੋਕਾਂ ਨੂੰ ਭਾਰੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੀ। ਪੂਰਬੀ ਕੈਨੇਡਾ ਦੇ ਕੁਝ ਹਿੱਸਿਆਂ ਵਿਚ ਵੀ ਤਿੱਖੀ ਗਰਮੀ ਪੈ ਰਹੀ ਹੈ। 

ਲੂ ਕਾਰਨ 4 ਮੌਤਾਂ ਪੂਰਬੀ ਸੂਬੇ ਮੈਰੀਲੈਂਡ ਵਿਖੇ ਹੋਈਆਂ ਹਨ। ਪੰਜਵੀਂ ਮੌਤ ਐਰੀਜ਼ੋਨਾ ਅਤੇ ਛੇਵੀਂ ਮੌਤ ਅਰੰਕਸਾਸ ਵਿਖੇ ਹੋਈ। ਫੁੱਟਬਾਲ ਦੇ Îਇੱਕ ਖਿਡਾਰੀ ਮਿਚ ਦੀ ਵੀ ਮੌਤ ਹੋ ਗਈ। ਨਿਊਯਾਰਕ ਵਿਚ ਹੋਣ ਵਾਲਾ ਇੱਕ ਪ੍ਰੋਗਰਾਮ ਭਾਰੀ ਗਰਮੀ ਕਾਰਨ ਰੱਦ ਕਰ ਦਿੱਤਾ ਗਿਆ। ਆਯੋਜਕਾਂ ਨੇ ਇਸ ਪ੍ਰੋਗਰਾਮ ਲਈ ਤਿਆਰ ਕੀਤਾ 12 ਟਨ ਭੋਜਨ ਸਥਾਨਕ ਲੋਕਾਂ ਵਿਚ ਵੰਡ ਦਿੱਤਾ।