ਸੁਨਾਮ ਦੀ ਧੀ ਚੜ੍ਹੀ ਦਾਜ ਦੀ ਬਲੀ, ਸਹੁਰੇ ਪਰਿਵਾਰ ਗ੍ਰਿਫ਼ਤਾਰ

by vikramsehajpal

ਸੁਨਾਮ ਊਧਮ ਸਿੰਘ ਵਾਲਾ (ਤਰੁਣ ਬਾਸਲ)- ਸਾਡੇ ਸਮਾਜ ਵਿਚ ਕੋਹੜ ਦਾ ਰੂਪ ਲੈ ਚੁੱਕਿਆ ਦਾਜ ਪਤਾ ਨਹੀਂ ਕਿੰਨੀਆਂ ਧੀਆਂ ਨੂੰ ਨਿਗਲ ਚੁੱਕਿਆ ਹੈ।ਬੇਸ਼ਕ ਕਹਿਣ ਨੂੰ ਅੱਜ ਅਸੀਂ ਬਹੁਤ ਤਰੱਕੀ ਕਰ ਗਏ ਹਾਂ ਪਰ ਸਾਡੇ ਸਮਾਜ ਵਿੱਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਕਾਰਨ ਲੋਕ ਅੱਜ ਵੀ ਧੀਆਂ ਜੰਮਣ ਤੋਂ ਡਰਦੇ ਹਨ।

ਸੁਨਾਮ ਦੀ ਇਕ ਮਾਸੂਮ ਧੀ ਹਿਨਾ ਜਿਸ ਦੀ ਸ਼ਾਦੀ ਮਾਪਿਆਂ ਨੇ ਬੜੇ ਚਾਅ ਨਾਲ ਸਿਰਫ਼ 6 ਮਹੀਨੇ ਪਹਿਲਾਂ ਹੀ ਕੀਤੀ ਸੀ ਆਪਣੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਹੋ ਰਹੀ ਪੈਸੇ ਦੀ ਮੰਗ ਅਤੇ ਮਾਰ ਕੁੱਟ ਤੋਂ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਦਾਜ ਦੀ ਬਲੀ ਚੜ੍ਹ ਗਈ । ਮ੍ਰਿਤਕਾਂ ਦਾ ਪਤੀ ਅਮਨ ਸਿੰਗਲਾ ਜੋ ਕਿ ਜੀਐਸਟੀ ਵਿਭਾਗ ਵਿੱਚ ਅਫ਼ਸਰ ਪਦ ਤੇ ਤਾਇਨਾਤ ਹੈ ਅਤੇ ਨੋਇਡਾ ਰਹਿੰਦਾ ਹੈ । ਨੋਇਡਾ ਪੁਲੀਸ ਨੇ ਮਾਮਲਾ ਦਰਜ ਕਰਕੇ ਅਮਨ ਸਿੰਗਲਾ ਦੀ ਗ੍ਰਿਫ਼ਤਾਰੀ ਪਾ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਸੁਨਾਮ ਵਿੱਚ ਮ੍ਰਿਤਕ ਲੜਕੀ ਦਾ ਪਰਿਵਾਰ ਇਕ ਖ਼ਾਸ ਰਸੂਖ਼ ਵਾਲਾ ਅਤੇ ਇੱਜ਼ਤਦਾਰ ਪਰਿਵਾਰ ਹੈ।

ਜੋ ਕਿ ਪੂਰੇ ਸ਼ਹਿਰ ਵਿਚ ਬਹੁਤ ਹੀ ਨਿੱਘੇ ਸੁਭਾਅ ਕਾਰਨ ਜਾਣਿਆ ਜਾਂਦਾ ਹੈ। ਇਸ ਲਈ ਇਸ ਪਰਿਵਾਰ ਦੀ ਧੀ ਹਿਨਾ ਦੀ ਮੌਤ ਦੀ ਖਬਰ ਸੁਣਦੇ ਹੀ ਸਾਰੇ ਸ਼ਹਿਰ ਵਿਚ ਸ਼ੋਕ ਦੀ ਲਹਿਰ ਦੌੜ ਗਈ। ਨੋਇਡਾ ਵਿਖੇ ਪੋਸਟਮਾਰਟਮ ਤੋਂ ਬਾਅਦ ਹਿਨਾ ਦੀ ਲਾਸ਼ ਨੂੰ ਸੁਨਾਮ ਲਿਆਂਦਾ ਜਾਵੇਗਾ।

More News

NRI Post
..
NRI Post
..
NRI Post
..